27 ਬੋਤਲਾਂ ਨਾਜਾÎਇਜ਼ ਸ਼ਰਾਬ ਸਣੇ ਕਾਬੂ
Monday, Jun 12, 2017 - 01:36 AM (IST)
ਮੋਗਾ, (ਆਜ਼ਾਦ)- ਥਾਣਾ ਬੱਧਨੀ ਕਲਾਂ ਪੁਲਸ ਨੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਇਕ ਸਮੱਗਲਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਹੌਲਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੰਡ ਲੋਪੋਂ ਨਜ਼ਦੀਕ ਸ਼ਾਮ ਨੂੰ ਗਸ਼ਤ ਦੌਰਾਨ ਚਰਨ ਸਿੰਘ ਨਿਵਾਸੀ ਨੰਗਲ ਬਸਤੀ, ਲੋਪੋਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 27 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ, ਜਿਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
