ਚਿੱਟੇ ਨੇ ਟੱਬਰ ਦੀ ਝੋਲੀ ਪਾ 'ਤਾ ਉਮਰਾਂ ਦਾ ਰੋਣਾ, 25 ਸਾਲਾਂ ਦੇ ਜਵਾਨ ਪੁੱਤ ਦੀ ਮੌਤ

Thursday, Feb 06, 2025 - 01:47 PM (IST)

ਚਿੱਟੇ ਨੇ ਟੱਬਰ ਦੀ ਝੋਲੀ ਪਾ 'ਤਾ ਉਮਰਾਂ ਦਾ ਰੋਣਾ, 25 ਸਾਲਾਂ ਦੇ ਜਵਾਨ ਪੁੱਤ ਦੀ ਮੌਤ

ਗੁਰੂਹਰਸਹਾਏ (ਮਨਜੀਤ) : ਪੰਜਾਬ ਅੰਦਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਪੁਲਸ ਵੀ ਪਿੰਡ-ਪਿੰਡ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਨਸ਼ਾ ਖ਼ਤਮ ਹੋਣ ਦੀ ਬਜਾਏ ਹੋਰ ਪੈਰ ਪਸਾਰ ਰਿਹਾ ਹੈ। ਇਸੇ ਤਹਿਤ ਹਲਕਾ ਗੁਰੂਹਰਸਹਾਏ ਦੇ ਨਾਲ ਲੱਗਦੀ ਬਸਤੀ ਮੱਘਰ ਸਿੰਘ ਵਾਲੀ ਦਾ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਗਿਆ।

ਇਹ ਵੀ ਪੜ੍ਹੋ : ਪੁੱਤ ਨੂੰ ਅਮਰੀਕਾ ਭੇਜਣ ਲਈ ਸਭ ਕੁੱਝ ਦਾਅ 'ਤੇ ਲਾ ਦਿੱਤਾ, Deport ਹੋਣ 'ਤੇ ਹੰਝੂਆਂ 'ਚ ਡੁੱਬਾ ਪਰਿਵਾਰ

ਮਿਲੀ ਜਾਣਕਾਰੀ ਅਨੁਸਾਰ ਬਸਤੀ ਮੱਘਰ ਸਿੰਘ ਵਾਲੀ ਦਾ ਮਲਕੀਤ ਪੁੱਤਰ ਵੀਰ ਸਿੰਘ ਚਿੱਟੇ ਦਾ ਆਦੀ ਸੀ ਅਤੇ ਚਿੱਟੇ ਦੇ ਕਾਰਨ ਉਸ ਦੀ ਮੌਤ ਹੋ ਗਈ। ਮਲਕੀਤ ਸਿੰਘ ਮਾਂ-ਪਿਓ ਅਤੇ 2 ਭੈਣਾਂ ਦਾਂ ਇਕਲੌਤਾ ਭਰਾ ਸੀ। ਇਸ ਤੋਂ ਇਲਾਵਾ ਉਸ ਦੀ ਪਤਨੀ ਅਤੇ ਇਕ ਸਾਲ ਦਾ ਪੁੱਤ ਸੀ।

ਇਹ ਵੀ ਪੜ੍ਹੋ : PSEB ਵਲੋਂ 5ਵੀਂ ਜਮਾਤ ਦੀ ਡੇਟਸ਼ੀਟ ਜਾਰੀ, ਇਸ ਤਾਰੀਖ਼ ਤੋਂ ਸ਼ੁਰੂ ਹੋਣਗੇ ਪੇਪਰ

ਚਿੱਟੇ ਕਾਰਨ ਮਲਕੀਤ ਸਿੰਘ ਦੇ ਪਰਿਵਾਰ ਦੀ ਝੋਲੀ ਉਮਰਾਂ ਦਾ ਰੋਣਾ ਪੈ ਗਿਆ ਹੈ। ਜਵਾਨ ਪੁੱਤ ਅਤੇ ਪਤੀ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਲਕੀਤ ਸਿੰਘ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Babita

Content Editor

Related News