5 ਦਿਨਾਂ ਤੋਂ ਲਾਪਤਾ 25 ਸਾਲਾ ਮੁੰਡੇ ਦੀ ਲਾਸ਼ ਬੋਰੀ ਵਿਚੋਂ ਮਿਲੀ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

05/12/2022 2:04:50 PM

ਮੋਗਾ(ਗੋਪੀ ਰਾਊਕੇ) - ਪਿਛਲੇ ਚਾਰ-ਪੰਜ ਦਿਨਾਂ ਤੋਂ ਲਾਪਤਾ ਇਕ ਲੜਕੇ ਦੀ ਲਾਸ਼ ਸੇਮ ਦੇ ਵਿਚ ਪਈ ਬੋਰੀ ਵਿਚੋਂ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਇੰਨੀ ਗਲ ਚੁੱਕੀ ਸੀ ਕਿ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਨੌਜਵਾਨ ਦੀ ਸਵਿਫਟ ਗੱਡੀ 4-5 ਦਿਨ ਪਹਿਲਾਂ ਮੋਗਾ ਦੇ ਲਾਲ ਸਿੰਘ ਰੋਡ ਤੋਂ ਬਰਾਮਦ ਹੋਈ ਸੀ ਪਰ ਲੜਕੇ ਦਾ ਕੋਈ ਪਤਾ ਟਿਕਾਣਾ ਨਹੀਂ ਲੱਭ ਰਿਹਾ ਸੀ ।

ਇਹ ਵੀ ਪੜ੍ਹੋ : ਵਧਦੀ ਮਹਿੰਗਾਈ : ਨਾਸ਼ਤਾ-ਡਿਨਰ, ਘਰ ਤੋਂ ਲੈ ਕੇ ਆਫਿਸ ਤੱਕ ਦੀਆਂ ਚੀਜ਼ਾਂ ਦੀਆਂ ਕੀਮਤਾਂ 100 ਫੀਸਦੀ ਤੱਕ ਵਧੀਆਂ

ਸੂਤਰਾਂ ਮੁਤਾਬਕ ਲਾਲ ਸਿੰਘ ਰੋਡ 'ਤੇ ਸਥਿਤ ਇਕ ਘਰ ਵਿਚ ਇਹ ਲੜਕਾ ਦਾਖ਼ਲ ਹੋਇਆ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਇਹ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਿਸ ਘਰ ਵਿੱਚ ਗਿਆ ਸੀ ਉਸ ਘਰ 'ਚ ਮੌਜੂਦ ਲੋਕਾਂ ਵੱਲੋਂ ਉਸ ਨੂੰ ਕੋਈ ਨਸ਼ੀਲੀ ਵਸਤੂ ਦਾ ਸੇਵਨ ਕਰਵਾਇਆ ਗਿਆ ਸੀ। ਮ੍ਰਿਤਕ ਦੇ ਓਵਰਡੋਜ਼ ਹੋਣ ਤੋਂ ਬਾਅਦ ਘਰ ਵਿਚ ਮੌਜੂਦ ਲੋਕਾਂ ਵੱਲੋਂ ਨੌਜਵਾਨ ਨੂੰ ਸੇਮ ਵਿੱਚ ਸੁੱਟ ਦਿੱਤਾ ਗਿਆ ।

ਇਹ ਵੀ ਪੜ੍ਹੋ : ਮੋਹਾਲੀ ’ਚ ਧਮਾਕੇ ਤੋਂ ਬਾਅਦ ਕਾਂਗਰਸ ਦੀ ਮਾਨ ਨੂੰ ਸਲਾਹ, ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਦਿਸ਼ਾ ’ਚ ਬਦਲੋ

ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ(25) ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦਾ ਕਰੀਬ ਇਕ ਸਾਲ ਪਹਿਲਾਂ ਵਿਆਹ ਹੋਈ ਸੀ ।ਫਿਲਹਾਲ ਇਹ ਮਾਮਲਾ ਬੀਤੀ ਦੇਰ ਰਾਤ ਦਾ ਹੈ ਜਿਸ ਕਾਰਨ ਪਰਿਵਾਰ ਵਾਲਿਆਂ ਅਤੇ ਪੁਲਸ ਨੇ ਇਸ ਘਟਨਾ ਬਾਰੇ ਕੋਈ ਪੱਖ ਨਹੀਂ ਦਿੱਤਾ ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News