ਖਰੜ ''ਚ ਹੋਈ ਗੋਲੀਬਾਰੀ ਦੇ ਮਾਮਲੇ ''ਚ 25 ਲੋਕ ਗ੍ਰਿਫ਼ਤਾਰ

Wednesday, Feb 26, 2025 - 02:39 PM (IST)

ਖਰੜ ''ਚ ਹੋਈ ਗੋਲੀਬਾਰੀ ਦੇ ਮਾਮਲੇ ''ਚ 25 ਲੋਕ ਗ੍ਰਿਫ਼ਤਾਰ

ਖਰੜ (ਸ਼ਸ਼ੀ ਪਾਲ ਜੈਨ) : ਖਰੜ ਪੁਲਸ ਨੇ ਖਰੜ ਦੀ ਫਿਊਚਰ ਹਾਈਟਸ ਖੇਤਰ 'ਚ ਬੀਤੀ ਰਾਤ ਸਮੇਂ ਹੋਈ ਗੋਲੀਬਾਰੀ ਦੇ ਸਬੰਧ 'ਚ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖਰੜ ਵਿਖੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਖਰੜ ਦੇ ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਫਿਊਚਰ ਹਾਈਟਸ ਕੁਰਾਲੀ ਰੋਡ ਖਾਨਪੁਰ ਵਿਖੇ ਗੇਟ ਦੇ ਨਜ਼ਦੀਕ ਕੁੱਝ ਅਣਪਛਾਤੇ ਵਿਅਕਤੀ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਆ ਕੇ ਆਪਸ ਵਿਚ ਲੜੇ ਅਤੇ ਉਨ੍ਹਾਂ ਵਲੋਂ ਹਵਾਈ ਫਾਇਰ ਕੀਤੇ ਗਏ।

ਉਨਾਂ ਦੱਸਿਆ ਕਿ ਪੁਲਸ ਵਲੋਂ ਇਸ ਸਬੰਧੀ ਖਰੜ ਸਿਟੀ ਥਾਣੇ 'ਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤੁਰੰਤ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ 25 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਉਨਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 8 ਗੱਡੀਆਂ ਅਤੇ 1 ਮੋਟਰਸਾਈਕਲ, 1 ਦੇਸੀ ਕੱਟਾ, ਡੰਡੇ ਸੋਟੇ ਅਤੇ ਰਾਡਾਂ, 1 ਜ਼ਿੰਦਾ ਰੌਂਦ ਅਤੇ ਖ਼ਾਲੀ ਖੋਲ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਹੋਏ ਵਿਅਕਤੀ ਹਰਿਆਣਾ, ਪੰਜਾਬ ਅਤੇ ਰਾਜਸਥਾਨ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਗੋਲੀਬਾਰੀ ਸਬੰਧੀ ਵੀਡੀਓ ਬਹੁਤ ਵਾਇਰਲ ਹੋਇਆ ਸੀ, ਜਿਸ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਪਾਰਕਿੰਗ ਸਬੰਧੀ ਇਨ੍ਹਾਂ ਵਿਚ ਆਪਸੀ ਤਕਰਾਰਬਾਜ਼ੀ ਹੋਈ ਸੀ।


author

Babita

Content Editor

Related News