ਖ਼ੁਦ ਨੂੰ CBI ਦਾ ਅਧਿਕਾਰੀ ਦੱਸ ਕੁੜੀ ਤੋਂ ਠੱਗੇ 25 ਲੱਖ, ਪੜ੍ਹੋ ਪੂਰਾ ਮਾਮਲਾ

12/27/2022 10:20:23 PM

ਲੁਧਿਆਣਾ (ਰਾਜ) : ਵਿਆਹ ਡਾਟਕਾਮ ’ਤੇ ਹੋਈ ਮੁਲਾਕਾਤ ਵਿੱਚ ਇਕ ਵਿਅਕਤੀ ਨੇ ਖੁਦ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਔਰਤ ਨਾਲ ਗੱਲ ਕਰ ਲਈ। ਇਸ ਤੋਂ ਬਾਅਦ ਉਸ ਨਾਲ ਲਗਾਤਾਰ ਵੀਡੀਓ ਕਾਲ ਰਾਹੀਂ ਸੰਪਰਕ ਵਿੱਚ ਰਿਹਾ। ਫਿਰ ਇਕ ਦਿਨ ਕਿਸੇ ਮਿਸ਼ਨ ’ਤੇ ਖੁਦ ਨੂੰ ਗੋਲੀ ਲੱਗਣ ਦਾ ਬਹਾਨਾ ਬਣਾਇਆ ਅਤੇ ਇਲਾਜ ਦੇ ਲਈ ਔਰਤ ਤੋਂ ਪੈਸੇ ਮੰਗੇ। ਔਰਤ ਨੇ ਉਸ ਦੇ ਕਹਿਣ ਮੁਤਾਬਕ ਉਸ ਨੂੰ 25 ਲੱਖ ਰੁਪਏ ਅਕਾਊਂਟ ਵਿੱਚ ਪਾ ਦਿੱਤੇ। ਇਸ ਤੋਂ ਬਾਅਦ ਨੌਜਵਾਨ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਇਸ ਤੋਂ ਬਾਅਦ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਠੱਗੀ ਹੋ ਗਈ ਹੈ। ਉਸ ਨੇ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ।

ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਤੇ ਵਪਾਰੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਚੜ੍ਹਿਆ ਪੁਲਸ ਅੜਿੱਕੇ

ਜਾਂਚ ਤੋਂ ਬਾਅਦ ਥਾਣਾ ਸਰਾਭਾ ਨਗਰ ਵਿਚ ਬੀ.ਆਰ.ਐੱਸ. ਨਗਰ ਦੀ ਰਹਿਣ ਵਾਲੀ ਟਸਟੇਸ ਮਾਥੁਰ ਦੀ ਸ਼ਿਕਾਇਤ 'ਤੇ ਹਰਿਦੁਆਰ ਦੇ ਬੜਪੁਰ ਗੁਰੂਕੁਲ ਦੇ ਵਿਪਨ ਕੁਮਾਰ, ਗਾਜਿਆਬਾਦ ਸਥਿਤ ਇੰਡਰਾਪੁਰਮ ਦੇ ਪਿੰਡ ਮਾਣਕਪੁਰ ਨਿਵਾਸੀ ਕਾਂਤੀ ਸਟੋਰ, ਨਵੀਂ ਦਿੱਲੀ ਦੇ ਪਿੰਡ ਗੌਂਡਾ ਸਥਿਤ ਮੁਹੱਲਾ ਰਾਜਪੂਤ ਦੇ ਰਹਿਣ ਵਾਲੇ ਸੁਨੀਲ ਕੁਮਾਰ ਅਤੇ ਪੁਰਾਣੀ ਦਿੱਲੀ ਸਥਿਤ ਕੜਕੜਡੁਮਾ ਦੀ ਰੀਟਾ ਰਾਣੀ ਖਿਲਾਫ ਧੋਖਾਦੇਹੀ, ਆਈ.ਟੀ.ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਇੰਨੇ ਦਿਨਾਂ ਦੇ ਪੁਲਸ ਰਿਮਾਂਡ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜਾਣੋ ਕਿਸ ਮਾਮਲੇ 'ਚ ਹੋਈ ਪੇਸ਼ੀ

ਪੁਲਸ ਸ਼ਿਕਾਇਤ ਵਿੱਚ ਟਸਟੇਸ ਮਾਥੁਰ ਨੇ ਦੱਸਿਆ ਕਿ ਮੁਲਜ਼ਮ ਵਿਪਨ ਕੁਮਾਰ ਦੇ ਨਾਲ ਉਸ ਦੀ ਮੁਲਾਕਾਤ ਜੀਵਨ ਸਾਥੀ ਡਾਟਕਾਮ ਵੈੱਬਸਾਈਟ ਜ਼ਰੀਏ ਹੋਈ ਸੀ। ਦੋਵਾਂ ਵਿੱਚ ਵਿਆਹ ਦੀ ਗੱਲ ਚੱਲੀ ਅਤੇ ਮੁਲਜ਼ਮ ਨੇ ਖੁਦ ਨੂੰ ਸੀ.ਬੀ.ਆਈ. ਦਾ ਇੰਸਪੈਕਟਰ ਦੱਸਿਆ। ਦੋਵਾਂ ਵਿਚ ਕਰੀਬ ਛੇ ਮਹੀਨੇ ਤੱਕ ਵੀਡੀਓ ਕਾਲ ’ਤੇ ਗੱਲ ਚਲਦੀ ਰਹੀ। ਇਕ-ਦੂਜੇ ਸਬੰਧੀ ਕਾਫੀ ਕੁਝ ਦੱਸ ਦਿੱਤਾ। ਜੂਨ ਮਹੀਨੇ ਵਿਚ ਮੁਲਜ਼ਮ ਨੇ ਟਸਟੇਸ ਨੂੰ ਦੱਸਿਆ ਕਿ ਉਹ ਪੱਛਮੀ ਬੰਗਾਲ ਵਿਚ ਕਿਸੇ ਕੇਸ ਸਬੰਧੀ ਗਿਆ ਸੀ ਜਿਥੇ ਉਸ ਦੀ ਕੁਝ ਮੁਲਜ਼ਮਾਂ ਨਾਲ ਮੁਠਭੇੜ ਹੋ ਗਈ ਸੀ ਜਿਸ ਦੌਰਾਨ ਉਸ ਨੂੰ ਗੋਲੀ ਲੱਗ ਗਈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਹੁਣ ਉਸ ਨੂੰ ਇਲਾਜ ਦੇ ਲਈ ਪੈਸੇ ਚਾਹੀਦੇ ਸਨ। ਮੁਲਜ਼ਮ ਨੇ ਪੀੜਤਾ ਤੋਂ ਵੱਖ ਵੱਖ ਤਰੀਕੇ ਨਾਲ 25 ਲੱਖ 93 ਹਜ਼ਾਰ ਰੁਪਏ ਟ੍ਰਾਂਸਫਰ ਕਰਵਾ ਲਏ ਸਨ। ਇਸ ਤੋਂ ਬਾਅਦ ਮੁਲਜ਼ਮ ਨੇ ਕਾਲ ਚੁੱਕਣੀ ਬੰਦ ਕਰ ਦਿੱਤੀ। ਪੁਲਸ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।


Mandeep Singh

Content Editor

Related News