ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਨਾਲ 24 ਦੀ ਮੌਤ, 324 ਦੀ ਰਿਪੋਰਟ ਪਾਜ਼ੇਟਿਵ
Thursday, Sep 17, 2020 - 01:10 AM (IST)
ਲੁਧਿਆਣਾ, (ਸਹਿਗਲ)- ਕੋਵਿਡ-19 ਦੀ ਇਸ ਮਹਾਮਾਰੀ ਵਿਚ ਸਰਕਾਰੀ ਸਿਹਤ ਸੇਵਾਵਾਂ ਆਸ ਮੁਤਾਬਕ ਨਹੀਂ ਹਨ ਜਿਸ ਦੀ ਉਦਾਹਰਣ ਸਿਵਲ ਹਸਪਤਾਲ ਵਿਚ ਇਕ ਵੈਂਟੀਲੇਟਰ ਵਰਕਿੰਗ ਕੰਡੀਸ਼ਨ ਵਿਚ ਹੈ, ਜਦੋਂਕਿ ਸੈਂਕੜੇ ਮਰੀਜ਼ ਵਾਇਰਸ ਤੋਂ ਪੀੜਤ ਹਨ। ਸਿਹਤ ਅਧਿਕਾਰੀ ਮੁਤਾਬਕ ਦੋ ਹੋਰ ਵੈਂਟੀਲੇਟਰ ਕੁਝ ਦਿਨਾਂ ਵਿਚ ਵਰਕਿੰਗ ਕੰਡੀਸ਼ਨ ਵਿਚ ਆ ਜਾਣ ਦੀ ਸੰਭਾਵਨਾ ਹੈ, ਜੋ ਕੁਝ ਕਲਪੁਰਜ਼ਿਆਂ ਕਾਰਨ ਬੰਦ ਪਏ ਹਨ। ਇਸ ਤੋਂ ਇਲਾਵਾ ਚਾਰ ਵੈਂਟੀਲੇਟਰ ਸੀ. ਐੱਮ. ਸੀ. ਹਸਪਤਾਲ ਵਿਚ ਸਥਾਪਤ ਕੀਤੇ ਗਏ ਹਨ, ਜੋ ਪਹਿਲਾਂ ਤੋਂ ਹੀ ਫੁਲ ਚੱਲ ਰਹੇ ਹਨ। ਇਸ ਸਥਿਤੀ ਮਤਲਬ ‘ਇਕ ਅਨਾਰ ਸੌ ਬੀਮਾਰ’ ਵਾਲੀ ਕਹਾਵਤ ਸੱਚ ਹੋ ਰਹੀ ਹੈ। ਗੰਭੀਰ ਸਥਿਤੀ ਦੇ ਮਰੀਜ਼ਾਂ ਨੂੰ ਐਮਰਜੈਂਸੀ ਵਿਚ ਨਿੱਜੀ ਹਸਪਤਾਲਾਂ ਦਾ ਰੁਖਣਾ ਪੈ ਰਿਹਾ ਹੈ, ਜਿੱਥੇ ਇਲਾਜ ਬੇਹੱਦ ਮਹਿੰਗਾ ਹੈ, ਜਿਨ੍ਹਾਂ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਹੈ, ਉਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ। ਮਹਾਮਾਰੀ ਦੇ ਇਸ ਦੌਰ ਵਿਚ ਲੁਧਿਆਣਾ ਜ਼ਿਲੇ ਦੀ ਹਾਲਤ ਕਾਫੀ ਖਰਾਬ ਹੈ। ਇੱਥੇ ਸਭ ਤੋਂ ਜ਼ਿਆਦਾ ਪੀੜਤ ਮਰੀਜ਼ ਸਾਹਮਣੇ ਆਏ ਹਨ ਅਤੇ ਸੂਬੇ ਦੇ ਮ੍ਰਿਤਕ ਮਰੀਜ਼ਾਂ ਵਿਚੋਂ ਇਕ ਚੌਥਾਈ ਮਰੀਜ਼ ਇਸ ਜ਼ਿਲੇ ਨਾਲ ਹੀ ਸਬੰਧਤ ਹਨ।
ਪਿਛਲੇ 24 ਘੰਟਿਆਂ ਵਿਚ 24 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 324 ਨਵੇਂ ਪੀੜਤ ਸਾਹਮਣੇ ਆਏ ਹਨ। ਇਨ੍ਹਾਂ 324 ਮਰੀਜ਼ਾਂ ਵਿਚ 286 ਜ਼ਿਲੇ ਦੇ ਜਦੋਂਕਿ 13 ਦੂਜੇ ਜ਼ਿਲਿਆਂ ਦੇ ਹਨ। ਇਸੇ ਤਰ੍ਹਾਂ 24 ਮਰੀਜ਼ਾਂ ਵਿਚ 15 ਮ੍ਰਿਤਕ ਮਰੀਜ਼ ਜ਼ਿਲੇ ਨਾਲ ਸਬੰਧਤ ਸਨ ਅਤੇ 9 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਹੁਣ ਤੱਕ ਜ਼ਿਲੇ ਵਿਚ 14,208 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 622 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਪਰੋਕਤ ਤੋਂ ਇਲਾਵਾ 1660 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 174 ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 12,651 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ ਹੁਣ 1635 ਐਕਟਿਵ ਮਰੀਜ਼ ਦੱਸੇ ਜਾਂਦੇ ਹਨ। 4969 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ। ਸਿਹਤ ਵਿਭਾਗ ਨੇ ਅੱਜ 4969 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ 2243 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।
10 ਹੈਲਥ ਕੇਅਰ ਵਰਕਰ ਆਏ ਪਾਜ਼ੇਟਿਵ
ਮਰੀਜ਼ਾਂ ਦਾ ਇਲਾਜ ਕਰ ਰਹੇ ਫਰੰਟ ਲਾਈਨ ’ਤੇ ਕੰਮ ਕਰਦੇ ਹੈਲਥ ਕੇਅਰ ਵਰਕਰਾਂ ਦਾ ਪੀੜਤ ਹੋਣਾ ਜਾਰੀ ਹੈ। ਅੱਜ 10 ਹੈਲਥ ਕੇਅਰ ਵਰਕਰ ਪਾਜ਼ੇਟਿਵ ਆਏ ਹਨ। ਇਸ ਤੋਂ ਇਲਾਵਾ 2 ਪੁਲਸ ਮੁਲਾਜਮ ਅਤੇ 32 ਪਾਜ਼ੇਟਿਵ ਮਰੀਜ਼ ਪਹਿਲਾਂ ਤੋਂ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ ਹਨ। ਇਸ ਤੋਂ ਇਲਾਵਾ 89 ਮਰੀਜ਼ ਓ. ਪੀ. ਡੀ. ਵਿਚ ਅਤੇ 95 ਫਲੂ ਕਾਰਨਰ ਵਿਚ ਸਾਹਮਣੇ ਆਏ ਹਨ।
328 ਮਰੀਜ਼ ਹੋਮ ਆਈਸੋਲੇਸ਼ਨ ਵਿਚ ਭੇਜੇ
ਸਿਹਤ ਵਿਭਾਗ ਵੱਲੋਂ 328 ਮਰੀਜ਼ਾਂ ਨੂੰ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਮੌਜੂਦਾ ਵਿਚ ਸਰਕਾਰੀ ਹਸਪਤਾਲਾਂ ਵਿਚ 134 ਮਰੀਜ਼ ਅਤੇ ਨਿਜੀ ਹਸਪਤਾਲਾਂ ਵਿਚ 398 ਮਰੀਜ਼ ਜ਼ੇਰੇ ਇਲਾਜ ਹਨ। 40 ਮਰੀਜ਼ਾਂ ਨੂੰ ਵੈਂਟੀਲੇਟਰ ਲੱਗਾ ਹੋਇਆ ਹੈ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
* ਲਕਸ਼ਮੀ ਕਾਲੋਨੀ (61/ਪੁਰਸ਼) ਫੋਰਟਿਸ
* ਦੁੱਗਰੀ (58/ ਪੁਰਸ਼) ਕ੍ਰਿਸ਼ਨਾ ਚੈਰੀਟੇਬਲ
* ਹੈਬੋਵਾਲ ਕਲਾਂ (59/ਔਰਤ) ਡੀ. ਐੱਮ. ਸੀ.
* ਨਿਊ ਕੁਲਦੀਪ ਨਗਰ (73/ਪੁਰਸ਼) ਓਸਵਾਲ
* ਸ਼ਿਵਪੁਰੀ (52/ਪੁਰਸ਼) ਡੀ. ਐੱਮ. ਸੀ.
* ਪਿੰਡ ਮਾਣਕੀ ਸਮਰਾਲਾ (62/ਔਰਤ) ਕ੍ਰਿਸ਼ਨਾ
* ਪਿੰਡ ਬੇਗੋਵਾਲ (56/ਪੁਰਸ਼) ਸਿੱਧੂ ਦੋਰਾਹਾ
* ਖੰਨਾ (57/ਪੁਰਸ਼) ਸਿਵਲ
* ਲਾਡੋਵਾਲ (63/ਪੁਰਸ਼) ਸਿਵਲ
* ਪਿੰਡ ਥਰੀਕੇ (54/ਪੁਰਸ਼) ਡੀ. ਐੱਮ. ਸੀ.
* ਮੋਤੀ ਬਾਗ ਕਾਲੋਨੀ (50/ਪੁਰਸ਼) ਡੀ. ਐੱਮ. ਸੀ.
* ਅਕਾਲਗੜ੍ਹ ਰਾਏਕੋਟ (59/ਪੁਰਸ਼) ਐੱਸ. ਪੀ. ਐੱਸ.
* ਪਿੰਡ ਧੂਲਕੋਟ (50/ਔਰਤ) ਸੀ. ਐੱਮ. ਸੀ.
* ਗ੍ਰੀਨ ਪਾਰਕ ਸਿਵਲ ਲਾਈਨ (51/ਔਰਤ) ਕ੍ਰਿਸ਼ਨਾ
* ਪਿੰਡ ਬਰਮਾਲੀਪੁਰ (65/ਪੁਰਸ਼) ਸਿੱਧੂ ਦੋਰਾਹਾ।