ਇਕੱਤਰ ਕੀਤੇ 24,488 ਸੈਂਪਲਾਂ ’ਚੋਂ 23,517 ਦੀ ਰਿਪੋਰਟ ਆਈ ਨੈਗੇਟਿਵ

07/31/2020 12:21:05 AM

ਮੋਗਾ, (ਸੰਦੀਪ ਸ਼ਰਮਾ, ਗੋਪੀ ਰਾਊਕੇ)- ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਖਤਮ ਕਰਨ ਲਈ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਾਰੇ ਇਸ ਭਿਆਨਕ ਬੀਮਾਰੀ ਤੋਂ ਸੁਚੇਤ ਹੋ ਕੇ ਆਪਣਾ ਬਚਾਅ ਕਰ ਸਕਣ ਅਤੇ ਇਸ ਦੇ ਫੈਲਾਅ ਨੂੰ ਠੱਲ੍ਹ ਪੈ ਸਕੇ। ਡਾ. ਬਾਜਵਾ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਇਕ ਆਦਤ ਵਜੋਂ ਅਪਣਾਉਣਾ ਚਾਹੀਦਾ ਹੈ, ਕਿਉਕਿ ਇੱਕਮਾਤਰ ਸਾਵਧਾਨੀ ਹੀ ਇਸ ਵਾਈਰਸ ਤੋਂ ਬਚਾਅ ਦਾ ਸਾਧਨ ਹੈ।

ਉਨ੍ਹਾਂ ਕਿਹਾ ਕਿ ਬਾਰ-ਬਾਰ ਹੱਥਾਂ ਨੂੰ ਧੋਣਾ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਸੈਨੇਟਾਈਜ਼ਰ ਦੀ ਵਰਤੋਂ, ਮਾਸਕ ਦੀ ਵਰਤੋਂ, ਦਸਤਾਨਿਆਂ ਦੀ ਵਰਤੋਂ, ਬੇਲੋੜੀ ਮੂਵਮੈਂਟ ਬੰਦ ਕਰਨੀ ਆਦਿ ਸਾਵਧਾਨੀਆਂ ਨਾਲ ਅਸੀ ਕੋਰੋਨਾ ਤੋਂ ਬਚੇ ਰਹਿ ਸਕਦੇ ਹਾਂ। ਜ਼ਿਲੇ ਦੇ ਸਰਕਾਰੀ ਵਿਭਾਗ ਲਗਾਤਾਰ ਆਪਣੀਆਂ ਗਤੀਵਿਧੀਆਂ ਰਾਹੀ ਉਪਰੋਕਤ ਬਾਰੇ ਜਾਗਰੂਕ ਕਰ ਰਹੇ ਹਨ ਤਾਂ ਕਿ ਜਲਦ ਤੋਂ ਜਲਦ ਕੋਰੋਨਾ ’ਤੇ ਕਾਬੂ ਪਾਇਆ ਜਾ ਸਕੇ। ਡਾ. ਬਾਜਵਾ ਨੇ ਕੋਰੋਨਾ ਕੇਸਾਂ ਦੀ ਜ਼ਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜ਼ਿਲੇ ਵਿਚ 9 ਨਵੇਂ ਕੋਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ, ਇਸ ਨਾਲ ਹੁਣ ਜ਼ਿਲੇ ਵਿੱਚ ਕੁੱਲ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 117 ਹੋ ਗਈ ਹੈ, ਜਿਨ੍ਹਾਂ ਵਿਚੋਂ 87 ਕੇਸਾਂ ਨੂੰ ਹੋਮ ਆਈਸੋਲੇਸਟ, 11 ਨੂੰ ਸਰਕਾਰੀ ਆਈਸੋਲੇਟ, 07 ਕੇਸਾਂ ਨੂੰ ਲੈਵਲ 1 ਆਈਸੋਲੇਸ਼ਨ ਸੈਂਟਰਾਂ ਵਿੱਚ ਅਤੇ 9 ਕੇਸ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 24,488 ਕੋਰੋਨਾ ਸੈਂਪਲ ਇਕੱਤਰ ਕੀਤੇ ਹਨ, ਜਿਨ੍ਹਾਂ ਵਿੱਚੋਂ 23,517 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ ਅਤੇ 407 ਦੀ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਮੋਗਾ ਨੇ ਅੱਜ ਕੁੱਲ 395 ਸੈਂਪਲ ਇਕੱਤਰ ਕਰ ਕੇ ਜਾਂਚ ਲਈ ਭੇਜੇ ਗਏ ਹਨ।


Bharat Thapa

Content Editor

Related News