235 ਬੋਤਲਾਂ ਸ਼ਰਾਬ, 10 ਗ੍ਰਾਮ ਸਮੈਕ ਸਣੇ 3 ਵਿਅਕਤੀ ਕਾਬੂ

Friday, Feb 23, 2018 - 02:56 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ 10 ਗ੍ਰਾਮ ਸਮੈਕ, 235 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸ਼ੇਰਪੁਰ ਦੇ ਥਾਣੇਦਾਰ ਜਦੋਂ ਗਸ਼ਤ 'ਤੇ ਸਨ ਤਾਂ ਇਕ ਔਰਤ ਆਉਂਦੀ ਦਿਖਾਈ ਦਿੱਤੀ। ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਕਰਨ 'ਤੇ ਉਸ ਕੋਲੋਂ 10 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਗ੍ਰਿਫਤਾਰ ਔਰਤ ਦੀ ਪਛਾਣ ਮੀਨਾ ਰਾਣੀ ਵਿਧਵਾ ਗੁਰਮੇਲ ਸਿੰਘ ਵਾਸੀ ਸ਼ੇਰਪੁਰ ਦੇ ਤੌਰ 'ਤੇ ਹੋਈ। ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
ਇਸੇ ਤਰ੍ਹਾਂ ਥਾਣਾ ਸ਼ੇਰਪੁਰ ਦੇ ਹੀ ਸਬ-ਇੰਸਪੈਕਟਰ ਦਰਸ਼ਨ ਸਿੰਘ ਨੂੰ ਗਸ਼ਤ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਭਿੰਦਰ ਸਿੰਘ ਉਰਫ ਭਿੰਦਾ ਪੁੱਤਰ ਸੁਰਜੀਤ ਸਿੰਘ ਵਾਸੀ ਸ਼ੇਰਪੁਰ ਦੇ ਘਰ ਵੱਡੀ ਮਾਤਰਾ 'ਚ ਸ਼ਰਾਬ ਪਈ ਹੈ। ਸੂਚਨਾ ਦੇ ਆਧਾਰ 'ਤੇ ਉਸ ਦੇ ਘਰ ਰੇਡ ਕਰਨ 'ਤੇ 5 ਪੇਟੀਆਂ ਕੁੱਲ 60 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਬਰਾਮਦ ਕੀਤੀ ਗਈ। ਉਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ। 
ਇਕ ਹੋਰ ਮਾਮਲੇ 'ਚ ਥਾਣਾ ਸੰਦੌੜ ਦੇ ਹੌਲਦਾਰ ਜਸਵੀਰ ਸਿੰਘ ਜਦੋਂ ਪਿੰਡ ਸ਼ੇਰਗੜ੍ਹ ਚੀਮਾ ਦੇ ਕੱਚੇ ਰਸਤੇ 'ਤੇ ਚੈਕਿੰਗ ਕਰ ਰਹੇ ਸਨ ਤਾਂ ਇਕ ਔਰਤ ਪੈਦਲ ਆਉਂਦੀ ਦਿਖਾਈ ਦਿੱਤੀ, ਜਿਸ ਦੇ ਹੱਥ 'ਚ ਕੈਨੀ ਫੜੀ ਹੋਈ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾਅ ਕੇ ਪਿੱਛੇ ਮੁੜਨ ਲੱਗੀ। ਪੁਲਸ ਪਾਰਟੀ ਨੇ ਉਕਤ ਔਰਤ ਨੂੰ ਕਾਬੂ ਕਰ ਕੇ ਉਸ ਤੋਂ 9 ਬੋਤਲਾਂ ਸ਼ਰਾਬ ਬਰਾਮਦ ਕੀਤੀ। ਔਰਤ ਦੀ ਪਛਾਣ ਦੀਪੋ ਪਤਨੀ ਚੰਨਣ ਸਿੰਘ ਵਾਸੀ ਹਕੀਮਪੁਰ ਖੱਟੜਾ ਦੇ ਤੌਰ 'ਤੇ ਹੋਈ। ਇਸੇ ਤਰ੍ਹਾਂ ਥਾਣਾ ਲੌਂਗੋਵਾਲ ਦੇ ਹੌਲਦਾਰ ਅਮਰੀਕ ਸਿੰਘ ਨੇ ਗਸ਼ਤ ਦੌਰਾਨ ਪਿੰਡ ਲੋਹਾਖੇੜਾਂ 'ਚ ਕਾਕਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਲੋਹਾਖੇੜਾ ਤੋਂ 10 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਕ ਹੋਰ ਮਾਮਲੇ 'ਚ ਥਾਣਾ ਖਨੌਰੀ ਦੇ ਹੌਲਦਾਰ ਓਮ ਪ੍ਰਕਾਸ਼ ਨੇ ਗਸ਼ਤ ਦੌਰਾਨ ਪਿੰਡ ਬਨਾਰਸੀ ਤੋਂ ਰਿਸ਼ੀਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬੋਪੁਰ ਦੇ ਘਰ ਅਤੇ ਖੇਤ 'ਚੋਂ 156 ਬੋਤਲਾਂ ਸ਼ਰਾਬ ਬਰਾਮਦ ਕੀਤੀ। 


Related News