ਪਟਿਆਲਾ ਜ਼ਿਲ੍ਹੇ ''ਚ 23 ਹੋਰ ਕੋਰੋਨਾ ਪਾਜ਼ੇਟਿਵ, 1 ਦੀ ਮੌਤ

Tuesday, Dec 15, 2020 - 10:40 PM (IST)

ਪਟਿਆਲਾ ਜ਼ਿਲ੍ਹੇ ''ਚ 23 ਹੋਰ ਕੋਰੋਨਾ ਪਾਜ਼ੇਟਿਵ, 1 ਦੀ ਮੌਤ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਅੱਜ 23 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ 1495 ਰਿਪੋਰਟਾਂ ’ਚੋਂ 23 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਅੱਜ 47 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜ਼ਿਲ੍ਹੇ ’ਚ ਅੱਜ 1 ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਹੋਣ ਕਾਰਣ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 458 ਹੋ ਗਈ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 373 ਹੈ।

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 23 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 14, ਰਾਜਪੁਰਾ ਤੋਂ 1, ਸਮਾਣਾ ਤੋਂ 1, ਬਲਾਕ ਭਾਦਸੋਂ ਤੋਂ 3, ਬਲਾਕ ਹਰਪਾਲਪੁਰ ਤੋਂ 1, ਬਲਾਕ ਦੁਧਨਸਾਧਾਂ ਤੋਂ 1 ਅਤੇ ਬਲਾਕ ਕੋਲੀ ਤੋਂ 2 ਕੇਸ ਰਿਪੋਰਟ ਹੋਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 1625 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।

ਕੁੱਲ ਪਾਜ਼ੇਟਿਵ 15283

ਮੌਤਾਂ 458

ਤੰਦਰੁਸਤ ਹੋਏ 14452

ਐਕਟਿਵ 373


author

Bharat Thapa

Content Editor

Related News