ਦੀਵਾਲੀ ''ਤੇ 23 ਘਰਾਂ ''ਚ ਆਈ ''ਲਕਸ਼ਮੀ''
Saturday, Oct 21, 2017 - 07:14 AM (IST)
ਚੰਡੀਗੜ੍ਹ (ਪਾਲ) - ਦੀਵਾਲੀ ਵਾਲੇ ਦਿਨ ਘਰ ਵਿਚ ਲੜਕੀ ਦਾ ਪੈਦਾ ਹੋਣਾ ਭਾਵ ਘਰ ਵਿਚ ਲਕਸ਼ਮੀ ਆਉਣਾ ਮੰਨਿਆ ਜਾਂਦਾ ਹੈ ਤੇ ਇਸ ਦਿਨ ਸ਼ਹਿਰ ਵਿਚ 23 ਘਰਾਂ ਵਿਚ ਲਕਸ਼ਮੀ ਦਾ ਜਨਮ ਹੋਇਆ ਹੈ। ਪੀ. ਜੀ. ਆਈ. ਵਿਚ 16 ਬੱਚਿਆਂ ਦਾ ਜਨਮ ਹੋਇਆ, ਜਿਨ੍ਹਾਂ ਵਿਚੋਂ 6 ਲੜਕੀਆਂ ਤੇ 10 ਲੜਕੇ ਪੈਦਾ ਹੋਏ। ਉਥੇ ਹੀ ਜੀ. ਐੈੱਮ. ਸੀ. ਐੈੱਚ. ਸੈਕਟਰ-32 ਵਿਚ 13 ਬੱਚੇ ਪੈਦਾ ਹੋਏ, ਜਿਨ੍ਹਾਂ ਵਿਚੋਂ 6 ਲੜਕੀਆਂ ਤੇ 7 ਲੜਕਿਆਂ ਨੇ ਜਨਮ ਲਿਆ। ਜੀ. ਐੈੱਮ. ਐੈੱਸ. ਐੈੱਚ.-16 ਵਿਚ 27 ਬੱਚਿਆਂ ਦਾ ਜਨਮ ਹੋਇਆ, ਜਿਨ੍ਹਾਂ ਵਿਚੋਂ 11 ਲੜਕੀਆਂ ਤੇ 16 ਲੜਕੇ ਹਨ। ਸੈਕਟਰ-42 ਦੇ ਰਹਿਣ ਵਾਲੇ ਮਨੋਜ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਘਰ ਪਹਿਲੀ ਬੇਟੀ ਹੋਈ ਹੈ ਤੇ ਦੀਵਾਲੀ ਦੇ ਦਿਨ 'ਤੇ ਹੋਣ ਕਾਰਨ ਸਾਰੇ ਬਹੁਤ ਖੁਸ਼ ਹਨ।
