2020 ਦੀਵਾਲੀ ਬੰਪਰ ਨੇ ਸੁਨਾਮ ਦੇ ਇਕ ਵਿਅਕਤੀ ਨੂੰ ਬਣਾਇਆ ਕਰੋੜਪਤੀ

Sunday, Nov 22, 2020 - 01:46 AM (IST)

2020 ਦੀਵਾਲੀ ਬੰਪਰ ਨੇ ਸੁਨਾਮ ਦੇ ਇਕ ਵਿਅਕਤੀ ਨੂੰ ਬਣਾਇਆ ਕਰੋੜਪਤੀ

ਸੰਗਰੂਰ-  ਦੀਵਾਲੀ ਮੌਕੇ ਪੰਜਾਬ ਰਾਜ ਲਾਟਰੀਜ਼ ਵਲੋਂ ਦੀਵਾਲੀ ਬੰਪਰਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਜਿਸ ਨਾਲ ਕਈ ਵਿਅਕਤੀਆਂ ਦੀ ਕਿਸਮਤ ਬਦਲੀ ਹੈ। ਇਸ ਬਾਰ ਸੁਨਾਮ ਦੇ ਰਹਿਣ ਵਾਲੇ ਬਰਿੰਦਰ ਗੋਇਲ ਦੀ 2020 ਦੀਵਾਲੀ ਬੰਪਰ ਨੇ ਕਿਸਮਤ ਬਦਲ ਕੇ ਰੱਖ ਦਿੱਤੀ ਅਤੇ ਉਸ ਨੂੰ ਇਕ ਦਿਨ 'ਚ ਕਰੋੜਪਤੀ ਬਣਾ ਦਿੱਤਾ। ਜਾਣਕਾਰੀ ਮੁਤਾਬਕ ਬਰਿੰਦਰ ਗੋਇਲ ਦਾ ਦੀਵਾਲੀ 'ਤੇ ਡੇਢ ਕਰੋੜ ਰੁਪਏ ਦਾ ਬੰਪਰ ਇਨਾਮ ਨਿਕਲਿਆ ਹੈ। ਲਾਟਰੀ ਨਿਕਲਣ ਕਾਰਨ ਪਰਿਵਾਰ ਵਿਚ ਖੁਸ਼ੀਆਂ ਦੀ ਲਹਿਰ ਛਾ ਗਈ ਅਤੇ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸਾਡੇ ਪਰਿਵਾਰ 'ਤੇ ਮਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੇ ਮਾਰੇ ਸਾਡੇ ਪੈਰ ਪੁੰਜੇ ਨਹੀਂ ਲਗ ਰਿਹੇ ਪਰ ਅਸੀਂ ਲਾਟਰੀ ਦੀ ਇਸ ਰਕਮ ਦਾ ਇਸਤੇਮਾਲ ਆਪਣੇ ਬੱਚਿਆਂ ਦੇ ਭਵਿੱਖ ਲਈ ਕਰਾਂਗੇ। ਜਾਣਕਾਰੀ ਮੁਤਾਬਕ ਸੁਨਾਮ 'ਚ ਬਰਿੰਦਰ ਗੋਇਲ ਦਾ ਮੋਟਰ ਸਪੇਅਰ ਪਾਰਟਸ ਦਾ ਕੰਮ ਹੈ। 
 


author

Bharat Thapa

Content Editor

Related News