ਅਜਨਾਲਾ ਤੋਂ ਵੱਡੀ ਖ਼ਬਰ: 20 ਸਾਲਾ ਨੌਜਵਾਨ ਦਾ ਭੇਤਭਰੀ ਹਾਲਤ ’ਚ ਕਤਲ

Saturday, Oct 30, 2021 - 11:05 AM (IST)

ਅਜਨਾਲਾ ਤੋਂ ਵੱਡੀ ਖ਼ਬਰ: 20 ਸਾਲਾ ਨੌਜਵਾਨ ਦਾ ਭੇਤਭਰੀ ਹਾਲਤ ’ਚ ਕਤਲ

ਅਜਨਾਲਾ (ਗੁਰਜੰਟ): ਸਥਾਨਕ ਸ਼ਹਿਰ ਅਜਨਾਲਾ ਦੇ ਨਾਲ ਲੱਗਦੇ ਪਿੰਡ ਗੁੱਜਰਪੁਰਾ ਵਿਖੇ ਇਕ 20 ਸਾਲਾ ਨੌਜਵਾਨ ਦਾ ਭੇਤਭਰੀ ਹਾਲਤ ’ਚ  ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਲਾਸ਼ ਨੂੰ ਪਿੰਡ ਦੀ ਗਰਾਊਂਡ ’ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਸਰੀਰ ਤੇ ਤੇਜ਼ਧਾਰ ਹਥਿਆਰਾਂ ਦੇ ਹਮਲੇ ਦੇ ਨਿਸ਼ਾਨ ਵੀ ਨਜ਼ਰ ਆਏ ਹਨ। ਇਸ ਮਾਮਲੇ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਥੌਮਸ (20) ਬੀਤੀ ਰਾਤ ਘਰੋਂ ਬਾਜ਼ਾਰ ਗਿਆ ਸੀ, ਪਰ ਵਾਪਸ ਮੁੜ ਕੇ ਨਹੀਂ ਆਇਆ। ਜਿਸ ਤੋਂ ਬਾਅਦ ਸਵੇਰੇ ਪਿੰਡ ਦੀ ਗਰਾਊਂਡ ’ਚੋਂ ਉਸ ਦੀ ਲਾਸ਼ ਮਿਲੀ। ਉਨ੍ਹਾਂ ਪੁਲਸ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਹੋਇਆ ਹੈ ਅਤੇ ਕਤਲ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ  ਜਾਵੇ। 

ਇਹ ਵੀ ਪੜ੍ਹੋ ਬੱਸ ਨਾਲ ਸਕੂਟਰੀ ਦੀ ਟੱਕਰ 'ਚ 20 ਸਾਲਾ ਕੁੜੀ ਦੀ ਮੌਤ, 3 ਦਿਨਾਂ ਬਾਅਦ ਜਾਣਾ ਸੀ ਕੈਨੇਡਾ

ਇਸ ਮੌਕੇ ਮ੍ਰਿਤਕ ਦੇ ਭਰਾ ਸੰਨੀ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਰਾਤ ਨੂੰ ਘਰੋਂ ਫੋਨ ਦੇਣ ਲਈ ਗਿਆ ਸੀ ਅਤੇ ਵਾਪਸ ਮੁੜ ਕੇ ਨਹੀਂ ਆਇਆ। ਇਸ ਮੌਕੇ ਥਾਣਾ ਅਜਨਾਲਾ ਦੇ ਐਸ.ਐਚ.ਓ. ਮੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਦੀ ਲਾਸ਼ ਪਿੰਡ ਗੁੱਜਰਪੁਰਾ ਵਿਚ ਪਈ ਹੈ। ਜਿੱਥੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਬਠਿੰਡਾ ਪਹੁੰਚੇ ਕੇਜਰੀਵਾਲ ਨੇ ਲਈ ਚੁਟਕੀ, ‘ਆਪ’ ਦੀ ਸਰਕਾਰ ਆਉਣ ’ਤੇ ਖ਼ਤਮ ਕਰਾਂਗੇ ‘ਜੋਜੋ ਟੈਕਸ’


author

Shyna

Content Editor

Related News