ਮਾਸੀ ਘਰ ਆਏ 20 ਸਾਲਾ ਨੌਜਵਾਨ ਦੀ ਨਹਿਰ ''ਚ ਡਿੱਗਣ ਕਾਰਨ ਹੋਈ ਮੌਤ

06/27/2022 10:26:37 AM

ਹਾਜੀਪੁਰ (ਜੋਸ਼ੀ)-ਥਾਣਾ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਜੁਗਿਆਲ ਵਿਖੇ ਆਪਣੀ ਮਾਸੀ ਦੇ ਘਰ ਆਏ ਇਕ ਨੌਜਵਾਨ ਦੀ ਪੈਰ ਸਲਿੱਪ ਕਰਨ ਕਰਕੇ ਨਹਿਰ ’ਚ ਡਿੱਗਣ ਨਾਲ ਮੌਤ ਹੋ ਗਈ। 
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਹਾਜੀਪੁਰ ਪੁਲਸ ਸਟੇਸ਼ਨ ਦੇ ਏ. ਐੱਸ. ਆਈ. ਕਮਲਜੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ (20) ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਗਾਲ੍ਹੜੀਆਂ, ਜੋ ਕਿ ਆਪਣੀ ਮਾਸੀ ਦੇ ਘਰ ਪਿੰਡ ਜੁਗਿਆਲ ਆਇਆ ਹੋਇਆ ਸੀ। ਐਤਵਾਰ ਜਦੋਂ ਉਹ ਆਪਣੀ ਮਾਸੀ ਦੇ ਲੜਕੇ ਨਾਲ ਘੁੰਮਣ ਲਈ ਕੰਢੀ ਨਹਿਰ ਵੱਲ ਗਿਆ ਤਾਂ ਉੱਥੇ ਪਰਮਜੀਤ ਸਿੰਘ ਦਾ ਅਚਾਨਕ ਪੈਰ ਸਲਿੱਪ ਹੋ ਗਿਆ ਅਤੇ ਉਹ ਕੰਢੀ ਨਹਿਰ ’ਚ ਡਿੱਗ ਪਿਆ।

ਇਹ ਵੀ ਪੜ੍ਹੋ: ਤੀਜੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਣਗੇ ਸਿਮਰਨਜੀਤ ਮਾਨ, ਜਾਣੋ ਕੀ ਰਹੇ ਜਿੱਤ ਦੇ ਵੱਡੇ ਕਾਰਨ

ਜਿਸ ਨੂੰ ਉੱਥੇ ਲੋਕਾਂ ਦੀ ਸਹਾਇਤਾ ਨਾਲ ਨਹਿਰ ’ਚੋਂ ਬਾਹਰ ਕੱਢਿਆ ਅਤੇ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਮੁਕੇਰੀਆਂ ਨੂੰ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਹਾਜੀਪੁਰ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ 174 ਆਈ. ਸੀ. ਪੀ. ਦੀ ਧਾਰਾ ਦੇ ਤਹਿਤ ਕਾਰਵਾਈ ਪਿੱਛੋਂ ਲਾਸ਼ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। 

ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ’ਚ ਲੋਕਾਂ ਦੇ ਫ਼ਤਵੇ ਮਗਰੋਂ ‘ਆਪ’ ਦਾ ਪਹਿਲਾ ਬਿਆਨ ਆਇਆ ਸਾਹਮਣੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News