ਬਠਿੰਡਾ ਦੇ ਸੁਵਿਧਾ ਕੇਂਦਰ ’ਚੋਂ ਲੱਖਾਂ ਰੁਪਏ ਦੀ ਚੋਰੀ, ਕੰਮਕਾਜ ਰਿਹਾ ਠੱਪ

Sunday, Jun 18, 2023 - 02:18 AM (IST)

ਬਠਿੰਡਾ ਦੇ ਸੁਵਿਧਾ ਕੇਂਦਰ ’ਚੋਂ ਲੱਖਾਂ ਰੁਪਏ ਦੀ ਚੋਰੀ, ਕੰਮਕਾਜ ਰਿਹਾ ਠੱਪ

ਬਠਿੰਡਾ (ਸੁਖਵਿੰਦਰ)-ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਨਾਲ ਲੱਗਦੇ ਸੁਵਿਧਾ ਕੇਂਦਰ ’ਚੋਂ ਬੀਤੀ ਰਾਤ ਚੋਰ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਸ਼ੁਰੂਆਤੀ ਜਾਂਚ ’ਚ ਚੋਰਾਂ ਨੇ ਲੱਗਭਗ 20 ਲੱਖ ਦੀ ਨਕਦੀ ਚੋਰੀ ਕਰ ਲਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਨਾਲ-ਨਾਲ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਫੋਰੈਂਸਿਕ ਟੀਮਾਂ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : 500 ਰੁਪਏ ਦੇ ਨੋਟ ਗ਼ਾਇਬ ਹੋਣ ਦੀਆਂ ਰਿਪੋਰਟਾਂ ਦਰਮਿਆਨ RBI ਦਾ ਵੱਡਾ ਬਿਆਨ, ਕਹੀ ਇਹ ਗੱਲ

ਚੋਰੀ ਦੀ ਘਟਨਾ ਕਾਰਨ ਸੁਵਿਧਾ ਕੇਂਦਰ ਦਾ ਕੰਮਕਾਜ ਠੱਪ ਹੋ ਗਿਆ, ਜਿਸ ਕਾਰਨ ਕੰਮ ਕਰਵਾਉਣ ਆਏ ਲੋਕਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਜਾਣਕਾਰੀ ਅਨੁਸਾਰ ਸੁਵਿਧਾ ਕੇਂਦਰ ’ਚ ਪਿਛਲੇ ਦਿਨੀਂ ਸੁਵਿਧਾ ਕੇਂਦਰ ਵਿਚ 15 ਤੋਂ 20 ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਉਕਤ ਕੈਸ਼ ਬੈਂਕ ’ਚ ਜਮ੍ਹਾ ਕਰਵਾਉਣ ਲਈ ਭੇਜਿਆ ਗਿਆ ਸੀ ਪਰ ਬੈਂਕ ’ਚ ਕੁਝ ਮੁਸ਼ਕਿਲ ਆਉਣ ਕਾਰਨ ਕੈਸ਼ ਜਮ੍ਹਾ ਨਹੀਂ ਹੋ ਸਕਿਆ। ਨਕਦੀ ਨੂੰ ਸੁਵਿਧਾ ਦੀ ਸੇਫ ’ਚ ਵਾਪਸ ਰੱਖ ਕੇ ਜਿੰਦਰਾ ਲਗਾ ਦਿੱਤਾ ਗਿਆ।

ਸਵੇਰੇ ਸੁਰੱਖਿਆ ਗਾਰਡਾਂ ਨੇ ਇਸ ਚੋਰੀ ਦੀ ਸੂਚਨਾ ਸੁਵਿਧਾ ਕੇਂਦਰ ਦੇ ਏ. ਡੀ. ਐੱਮ. ਗੁਰਸੇਵਕ ਸਿੰਘ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਿਵਲ ਲਾਈਨ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਂਦਰ ’ਚ 15 ਤੋਂ 20 ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਸੁਵਿਧਾ ਦੇ ਸੀ. ਸੀ. ਟੀ. ਵੀ. ਡੀ. ਵੀ. ਆਰ. ਵੀ ਗਾਇਬ ਹਨ, ਜਿਸ ਕਾਰਨ ਸੀ. ਸੀ. ਟੀ. ਵੀ. ’ਚ ਕੁਝ ਵੀ ਰਿਕਾਰਡ ਨਹੀਂ ਕੀਤਾ ਜਾ ਸਕਿਆ।
  


author

Manoj

Content Editor

Related News