ਮੋਗਾ ’ਚ ਗੁੰਡਾਗਰਦੀ ਦਾ ਨੰਗਾ ਨਾਚ, 20-25 ਨੌਜਵਾਨਾਂ ਨੇ ਘਰ ਆ ਕੇ ਲਹੂ-ਲੁਹਾਨ ਕੀਤੇ ਪਿਓ-ਪੁੱਤ

Tuesday, Nov 21, 2023 - 04:54 PM (IST)

ਮੋਗਾ ’ਚ ਗੁੰਡਾਗਰਦੀ ਦਾ ਨੰਗਾ ਨਾਚ, 20-25 ਨੌਜਵਾਨਾਂ ਨੇ ਘਰ ਆ ਕੇ ਲਹੂ-ਲੁਹਾਨ ਕੀਤੇ ਪਿਓ-ਪੁੱਤ

ਮੋਗਾ (ਕਸ਼ਿਸ਼) : ਬੀਤੀ ਰਾਤ ਸੰਧਵਾਂ ਰੋਡ 'ਤੇ ਇਕ ਕਾਰ ਅਤੇ ਐਕਟਿਵਾ ਦੀ ਹੋਈ ਟੱਕਰ ਤੋਂ ਬਾਅਦ ਕਾਰ ਸਵਾਰ ਨੌਜਵਾਨ ਇੰਨਾ ਭੜਕ ਗਿਆ ਕਿ ਕੁਝ ਹੀ ਮਿੰਟਾਂ ਵਿਚ ਉਹ 20 ਤੋਂ 25 ਸਾਥੀਆਂ ਨੂੰ ਆਪਣੇ ਨਾਲ ਲੈ ਕੇ ਆ ਗਿਆ ਅਤੇ ਸਕੂਟਰੀ ਚਾਲਕ ਦੇ ਪਿਤਾ ਅਤੇ ਭਰਾ  ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਨਰੇਸ਼ ਸ਼ਰਮਾ ਨੇ ਦੱਸਿਆ ਕਿ ਮੇਰੇ ਘਰ ਵਿਚ ਪੇਂਟ ਵਾਲੇ ਲੱਗੇ ਹੋਏ ਸੀ ਮੈਂ ਕਿਸੇ ਕੋਲੋਂ ਪੈਸੇ ਲੈਣ ਗਿਆ ਸੀ ਅਤੇ ਜਦੋਂ ਮੈ ਆਪਣੇ ਘਰ ਦੇ ਨਜ਼ਦੀਕ ਪਹੁੰਚਿਆ ਤਾਂ ਮੇਰੇ ਅੱਗੇ ਇਕ ਕਾਰ ਜਾ ਰਹੀ ਸੀ ਤਾਂ ਉਸਨੇ ਅਚਾਨਕ ਗੱਡੀ ਦੀ ਬਰੇਕ ਮਾਰੀ ਜਿਸ ਕਰਕੇ ਮੇਰੀ ਸਕੂਟਰੀ ਕਾਰ ਵਿਚ ਵੱਜੀ ਤਾਂ ਪਹਿਲਾਂ ਉਹ ਗੱਡੀ ਨੂੰ ਭਜਾਕੇ ਲੈ ਗਏ ਜਦੋਂ ਉਨ੍ਹਾਂ ਨੇ ਸ਼ੀਸ਼ੇ ਵਿਚ ਦੇਖਿਆ ਕਿ ਨਹੀਂ ਡਿੱਗਿਆ ਅਤੇ ਗੱਡੀ ਵਿਚੋਂ ਦੋ ਜਣੇ ਉਤਰ ਕੇ ਮੇਰੇ ਵੱਲ ਆਏ ਅਤੇ ਮੇਰੇ ਨਾਲ ਹੱਥੋਪਾਈ ਕਰਨ ਲੱਗ ਗਏ ਅਤੇ ਕਹਿਣ ਲੱਗੇ ਕਿ ਮੇਰੀ ਗੱਡੀ ਦਾ ਨੁਕਸਾਨ ਕਰ ਦਿੱਤਾ ਪੈਸੇ ਦੇ ਜਦੋਂ ਹੱਥੋਪਾਈ ਹੋਈ ਤਾਂ ਨੇੜੇ ਹੀ ਮੇਰਾ ਭਰਾ ਜੋ ਅੰਡਿਆਂ ਦੀ ਰੇਹੜੀ ਲਗਾਉਂਦਾ ਹੈ ਨੇ ਮੇਰੀ ਆਵਾਜ਼ ਸੁਣੀ ਤਾਂ ਉਹ ਭੱਜ ਕੇ ਮੇਰੇ ਵੱਲ ਆਇਆ ਅਤੇ ਮੈਨੂ ਛੁਡਵਾਇਆ।

ਇਹ ਵੀ ਪੜ੍ਹੋ : ਸਤਲੁਜ ਦਰਿਆ ’ਚ ਅੱਧੀ ਰਾਤ ਨੂੰ ਅਚਾਨਕ ਵਧਿਆ ਪਾਣੀ ਦਾ ਪੱਧਰ, ਪੁਲਸ ਨੇ ਰੈਸਕਿਊ ਕੀਤੇ ਕਈ ਲੋਕ

ਇਸ ਦੌਰਾਨ ਬਾਅਦ ਵਿਚ ਗੱਡੀ ਚਾਲਕ ਨੇ ਕਿਸੇ ਨੂੰ ਫੋਨ ਕੀਤਾ ਅਤੇ ਉਹ ਇਕ ਵਾਰ ਉਥੋਂ ਚਲੇ ਗਏ। ਬਾਅਦ ਵਿਚ ਥਾਣਾ ਸਿਟੀ ਸਾਊਥ ਆਪਣੀ ਕੰਪਲੇਟ ਕਰਨ ਚਲਾ ਗਿਆ। ਸ਼ਿਕਾਇਤ ਕਰਕੇ ਵਾਪਿਸ ਘਰ ਵੱਲ ਆ ਰਿਹਾ ਸੀ ਤਾਂ ਉਥੇ 20 ਤੋਂ 25 ਲੋਕ ਮੇਰੇ ਭਰਾ, ਪਿਤਾ ਅਤੇ ਭਾਬੀ ’ਤੇ ਹਮਲਾ ਕੀਤਾ ਸੀ ਅਤੇ ਘਰ ’ਤੇ ਇੱਟਾਂ ਰੋੜੇ ਚਲਾ ਰਹੇ, ਜਿਸ ਨੂੰ ਦੇਖ ਉਹ ਪਿੱਛੇ ਹੀ ਰੁਕ ਗਿਆ। ਇਸ ਦੌਰਾਨ ਜਦੋਂ ਉਸ ਨੇ ਘਰ ਜਾ ਕੇ ਦੇਖਿਆ ਤਾਂ ਸਾਰੇ ਖੂਨ ਨਾਲ ਲੱਥਪਥ ਸੀ। ਉਸ ਦੇ ਪਿਤਾ ਦੀ ਲੱਤ ਅਤੇ ਬਾਹ ਟੁੱਟ ਗਈ ਸੀ ਅਤੇ ਭਰਾ ਦੇ ਦੰਦ ਹਿਲ ਗਏ। ਘਟਨਾ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ। ਪੁਲਸ਼ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ। ਪੁਲਸ ਮੁਤਾਬਕ 2 ਲੋਕਾਂ ਦੀ ਪਛਾਣ ਹੋ ਗਈ ਹੈ।

ਇਹ ਵੀ ਪੜ੍ਹੋ : ਰੋਡਵੇਜ਼ ਦੀ ਬੱਸ ਤੋਂ ਡਿੱਗੀ ਪੁਲਸ ਵਾਲੇ ਦੀ ਪਤਨੀ, ਗੱਲ ਕਰਨ ਗਏ ਏ. ਐੱਸ. ਆਈ. ਦੀ ਕੀਤੀ ਕੁੱਟਮਾਰ (ਵੀਡੀਓ)

ਦੂਜੇ ਪਾਸੇ ਗੱਡੀ ਚਾਲਕ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਈ ਰਿਕਸ਼ਾ ਸੇਲ ਪਰਚੇਜ ਦਾ ਕੰਮ ਕਰਦਾ ਹਾਂ ਜਦੋਂ ਮੈ ਆਪਣੀ ਬ੍ਰਾਂਚ ਬੰਦ ਕਰਕੇ ਜਾ ਰਿਹਾ ਸੀ ਤਾਂ ਸੰਧੂਆਂ ਵਾਲਾ ਰੋਡ ’ਤੇ ਪਹੁੰਚਿਆ ਤਾਂ ਇਕ ਸਕੂਟਰੀ ਚਾਲਕ ਮੇਰੀ ਗੱਡੀ ਵਿਚ ਵੱਜਿਆ ਤਾਂ ਮੈਂ ਆਪਣੀ ਗੱਡੀ ਵਿਚੋਂ ਥਲੇ ਉਤਰਕੇ ਉਸਦਾ ਹਾਲ ਚਾਲ ਪੁੱਛਿਆ ਤਾਂ ਸਕੂਟਰੀ ਚਾਲਕ ਨੇ ਮੇਰੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਉਸਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਜਿਨ੍ਹਾਂ ਦੇ ਨਾਲ ਕੁਝ ਔਰਤਾਂ ਅਤੇ ਕੁਝ ਵਿਅਕਤੀ ਵੀ ਸਨ। ਉਨ੍ਹਾਂ ਨੇ ਡਾਂਗਾ ਨਾਲ ਮੇਰੇ ਉਪਰ ਹਮਲਾ ਕਰ ਦਿੱਤਾ। ਕਾਰ ਚਾਲਕ ਨੇ ਆਪਣੇ ’ਤੇ ਲੱਗੇ ਦੋਸ਼ਾਂ ਝੂਠੇ ਅਤੇ ਬੇਬੁਨਿਆਦ ਦੱਸਿਆ। 

ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਸੋਗ ’ਚ ਬਦਲੀਆਂ, ਵਿਆਹ ਲਈ ਸ਼ਾਪਿੰਗ ਕਰਨ ਨਿਕਲੇ 3 ਭਰਾ ਹੋਏ ਲਾਪਤਾ

ਇਸ ਮਾਮਲੇ ਵਿਚ ਥਾਣਾ ਸਿਟੀ ਸਾਊਥ ਦੇ ਮੁਖੀ ਇਕਬਾਲ ਹੁਸੈਨ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਆਪਣੀ ਗੱਡੀ ’ਤੇ ਜਾ ਰਿਹਾ ਸੀ ਤਾਂ ਉਸਦੇ ਪਿੱਛੇ ਇਕ ਸਕੂਟਰੀ ਆ ਰਹੀ ਸੀ ਜੋ ਕਾਰ ਨਾਲ ਲੱਗ ਗਈ ਜਿਸ ਕਰਕੇ ਇਨ੍ਹਾਂ ਦੋਵਾਂ ਦੀ ਤਕਰਾਰ ਹੋ ਗਈ। ਪੁਲਸ ਇਸ ਮਾਮਲੇ ਵਿਚ ਜਾਂਚ ਪੜਤਾਲ ਕਰ ਰਹੀ ਹੈ ਘਰ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਜ਼ਖਮੀਆਂ ਦੇ ਬਿਆਨ ਲੈ ਰਹੀ ਹੈ ਜੋ ਵੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ : ਮੋਗਾ ਪੁਲਸ ਨੇ ਬੱਗਾ ਖਾਨ ਅਤੇ ਮਨੀ ਭਿੰਡਰ ਗੈਂਗ ਦੇ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News