ਐਕਟਿਵਾ ਸਵਾਰ 2 ਨੌਜਵਾਨਾਂ ਨੇ ਸਲੂਨ ’ਤੇ ਚਲਾਈਆਂ ਗੋਲੀਆਂ, ਪੁਲਸ ਨੇ ਬਰਾਮਦ ਕੀਤੇ ਖੋਲ

09/22/2022 11:21:37 AM

ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੇ ਪ੍ਰੇਮ ਨਗਰ ਭੱਠਾ ਖੇਤਰ ਸਥਿਤ ਲੇਬਲ ਸਲੂਨ ਵਿਖੇ ਦੋ ਐਕਟਿਵਾ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਦੇ ਹਨੇਰੇ ਵਿਚ ਕੀਤੀ ਇਸ ਗੋਲੀਬਾਰੀ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਸੈਲੂਨ ਦੇ ਮਾਲਕ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਇਸਲਾਮਾਬਾਦ ਵਿਚ ਮਾਮਲਾ ਦਰਜ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਦੋ ਐਕਟਿਵਾ ਸਵਾਰ ਨੌਜਵਾਨ ਸੈਲੂਨ ਕੋਲ ਆਏ, ਜਿਨ੍ਹਾਂ ਨੇ ਸੈਲੂਨ ਦੇ ਬਾਹਰ ਖੜ੍ਹੇ ਹੋ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਕ ਗੋਲੀ ਸੈਲੂਨ ਦਾ ਸੀਸ਼ਾ ਤੋੜ ਕੇ ਅੰਦਰ ਚੱਲੀ ਗਈ। ਇਸ ਦੌਰਾਨ ਕੋਈ ਵੀ ਸ਼ਖ਼ਸ ਉਕਤ ਸਥਾਨ ’ਤੇ ਮੌਜੂਦ ਨਹੀਂ ਸੀ, ਨਹੀਂ ਤਾਂ ਕਿਸੇ ਨੂੰ ਵੀ ਇਹ ਗੋਲੀ ਲੱਗ ਸਕਦੀ ਸੀ। ਫਿਲਹਾਲ ਪੁਲਸ ਨੇ ਮੌਕੇ ’ਤੇ ਗੋਲੀ ਦੇ ਖੋਲ ਬਰਾਮਦ ਕਰ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News