2 ਨੋਜਵਾਨਾਂ ਵਲੋਂ 9ਵੀਂ ਕਲਾਸ ''ਚ ਪੜ੍ਹਦੇ ਬੱਚੇ ਨਾਲ ਬਦਫੈਲੀ, ਮਾਂ ਵੱਲੋਂ ਇਨਸਾਫ ਦੀ ਮੰਗ

Wednesday, Mar 24, 2021 - 11:56 PM (IST)

2 ਨੋਜਵਾਨਾਂ ਵਲੋਂ 9ਵੀਂ ਕਲਾਸ ''ਚ ਪੜ੍ਹਦੇ ਬੱਚੇ ਨਾਲ ਬਦਫੈਲੀ, ਮਾਂ ਵੱਲੋਂ ਇਨਸਾਫ ਦੀ ਮੰਗ

ਤਪਾ ਮੰਡੀ (ਸ਼ਾਮ,ਗਰਗ)-ਸਥਾਨਕ ਮੰਡੀ 'ਚ 2 ਨੋਜਵਾਨਾਂ ਵੱਲੋਂ ਨੌਵੀਂ ਕਲਾਸ ਦੇ ਇੱਕ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਗਿਆ ਹੋਇਆ ਹੈ ਬਸਤੀ ਦੇ ਹੀ 2 ਨੋਜਵਾਨਾਂ ਨੇ ਮੇਰਾ ਨਾਬਾਲਿਗ ਬੱਚਾ ਜੋ ਨੌਂਵੀ ਕਲਾਸ ‘ਚ ਪੜ੍ਹਦਾ ਹੈ,ਗੇਮ ਖੇਡਣ ਦੇ ਬਹਾਨੇ ਚੌਬਾਰੇ ‘ਚ ਲਿਜਾਕੇ ਅੰਦਰੋਂ ਕੁੰਡਾ ਲਾ ਲਿਆ ਪਹਿਲਾਂ ਇੱਕ ਜਣੇ ਨੇ ਉਸ ਨਾਲ ਬਦਫੈਲੀ ਕੀਤੀ ਤੇ ਦੂਸਰੇ ਨੋਜਵਾਨ ਨੇ ਉਸ ਦੀ ਵੀਡੀਉ ਬਣਾ ਲਈ,ਫਿਰ ਦੂਸਰੇ ਨੇ ਉਸ ਨਾਲ ਗਲਤ ਕੰਮ ਕੀਤਾ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ: ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਬੀਬੀ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ

ਉਸ ਦੇ ਸਾਥੀ ਨੋਜਵਾਨ ਨੇ ਵੀਡੀਓ ਬਣਾ ਲਈ ਅਤੇ ਬਦਫੈਲੀ ਕਰਨ ਤੋਂ ਬਾਅਦ ਬੱਚੇ ਨੂੰ ਧਮਕੀ ਦਿੱਤੀ ਜੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਇਸ ਧਮਕੀ ਤੋਂ ਬੱਚਾ ਡਰਦਾ ਰਿਹਾ ਜਦ ਅਗਲੇ ਦਿਨ ਢਿੱਡ ‘ਚ ਦਰਦ ਹੋਣ ਲੱਗਾ ਤਾਂ ਸਾਰੀ ਗੱਲ ਮੈਨੂੰ ਦੱਸੀ ਜਦੋਂ ਉਹ ਸ਼ਿਕਾਇਤ ਕਰਨ ਗਈ ਤਾਂ ਮਾਰ ਦੇਣ ਦੀਆਂ ਧਮਕੀਆਂ ਦੇਣ ਲੱਗ ਪਏ।  ਪ੍ਰੇਸ਼ਾਨ ਪੀੜਤ ਬੱਚੇ ਦੀ ਮਾਂ ਨੇ ਕੁਝ ਪਤਵੰਤਿਆਂ ਨੂੰ ਨਾਲ ਲੈਕੇ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਦੇ ਸੂਤਰਾਂ ਅਨੁਸਾਰ ਰੂਕਾ ਕੱਟਕੇ ਪੁਲਸ ਸਟੇਸ਼ਨ ਭੇਜ ਦਿੱਤਾ ਹੈ। ਪੀੜਤ ਬੱਚੇ ਦੀ ਮਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੋਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਇਨਸਾਫ ਦਿਵਾਇਆ ਜਾਵੇ। ਜਦ ਡੀ.ਐਸ.ਪੀ ਤਪਾ ਬਲਜੀਤ ਸਿੰਘ ਬਰਾੜ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਵੱਲੋਂ ਜੋ ਵੀ ਬਿਆਨ ਕਲਮਬੱਧ ਕਰਵਾਏ ਜਾਣਗੇ ਉਸ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Sunny Mehra

Content Editor

Related News