ਭਿਆਨਕ ਸੜਕ ਹਾਦਸੇ 'ਚ ਨੇਤਰਹੀਣ ਬਿਰਧ ਆਸ਼ਰਮ ਦੇ 2 ਨੌਜਵਾਨਾਂ ਦੀ ਮੌਤ

Saturday, Aug 27, 2022 - 01:02 AM (IST)

ਭਿਆਨਕ ਸੜਕ ਹਾਦਸੇ 'ਚ ਨੇਤਰਹੀਣ ਬਿਰਧ ਆਸ਼ਰਮ ਦੇ 2 ਨੌਜਵਾਨਾਂ ਦੀ ਮੌਤ

ਫਗਵਾੜਾ (ਜਲੋਟਾ) : ਫਗਵਾੜਾ 'ਚ ਕੌਮੀ ਰਾਜਮਾਰਗ ਨੰਬਰ ਇਕ ਦੇ ਪਿੰਡ ਸਪਰੋੜ ਨੇੜੇ ਬੀਤੀ ਰਾਤ ਟਰੱਕ ਅਤੇ ਕਾਰ ’ਚ ਹੋਈ ਭਿਆਨਕ ਟੱਕਰ ਤੋਂ ਬਾਅਦ ਸਥਾਨਕ ਗੁਰੂ ਨਾਨਕ ਨੇਤਰਹੀਣ ਬਿਰਧ ਆਸ਼ਰਮ ’ਚ ਰਹਿੰਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨਾਂ ਦੀ ਪਛਾਣ ਜਸਵਿੰਦਰ ਸਿੰਘ ਤੇ ਸੋਨੂੰ ਵਜੋਂ ਹੋਈ ਹੈ, ਜੋ ਆਸ਼ਰਮ ’ਚੋਂ ਗੱਡੀ ’ਚ ਕਿਸੇ ਕੰਮ ਲਈ ਨਿਕਲੇ ਸਨ ਕਿ ਇਸ ਦੌਰਾਨ ਇਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ।

ਫਗਵਾੜਾ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਆਸ਼ਰਮ ’ਚ ਕਲਰਕ ਵਜੋਂ ਕੰਮ ਕਰਦਾ ਸੀ, ਜਦਕਿ ਸੋਨੂੰ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਹੈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : GNDU ਦੀ ਕੈਮਿਸਟਰੀ ਲੈਬ 'ਚ ਪ੍ਰੈਕਟੀਕਲ ਦੌਰਾਨ ਹੋਇਆ ਧਮਾਕਾ, ਇਕ ਵਿਦਿਆਰਥਣ ਦੀ ਹਾਲਤ ਗੰਭੀਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News