ਕਰੰਟ ਲੱਗਣ ਨਾਲ 2 ਨੌਜਵਾਨਾਂ ਦੀ ਮੌਤ ; 1 ਗੰਭੀਰ

Tuesday, Jul 25, 2017 - 02:19 AM (IST)

ਸਮਾਣਾ, (ਦਰਦ)- ਨੇੜਲੇ ਪਿੰਡ ਕਾਦਰਾਬਾਦ ਦੇ ਖੇਤਾਂ ਵਿਚ ਟਿਊਬਵੈੱਲ ਬੋਰ 'ਚ ਮੋਟਰ ਪਾਉਂਦੇ ਸਮੇਂ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਨਾਲ ਚੇਨ ਕੁੱਪੀ ਦੇ ਲੱਗ ਜਾਣ ਕਾਰਨ ਹੇਠਾਂ ਕੰਮ ਕਰਦੇ 3 ਲੋਕਾਂ ਨੂੰ ਜ਼ੋਰਦਾਰ ਕਰੰਟ ਲੱਗਾ ਜਿਨ੍ਹਾਂ ਵਿਚੋਂ ਇਲੈਕਟ੍ਰੀਸ਼ੀਅਨ ਤੇ ਇਕ ਮਜ਼ਦੂਰ ਦੀ ਮੌਤ ਹੋ ਗਈ। ਇਕ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।
ਹਸਪਤਾਲ ਪਹੁੰਚੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਖੇਤ ਵਿਚ ਲੱਗੇ ਟਰਾਂਸਫਾਰਮਰ ਵਿਚ ਖਰਾਬੀ ਆ ਜਾਣ ਕਰ ਕੇ 3 ਮੋਟਰਾਂ ਸੜ ਗਈਆਂ ਸਨ। ਅੱਜ ਜਦੋਂ ਇਲੈਕਟ੍ਰੀਸ਼ੀਅਨ ਗੁਰਧਿਆਨ ਸਿੰਘ ਮੋਟਰ ਠੀਕ ਕਰ ਕੇ ਖੇਤ ਵਾਲੇ ਬੋਰ ਵਿਚ ਪਾ ਕੇ ਚੇਨ-ਕੁੱਪੀ ਇਕੱਠੀ ਕਰਨ ਲੱਗਾ ਤਾਂ ਕੁੱਪੀ ਉੱਪਰੋਂ ਲੰਘ ਰਹੀ ਹਾਈ ਵੋਲਟੇਜ ਦੀ ਤਾਰ ਨਾਲ ਛੂਹ ਗਈ। ਇਸ ਕਾਰਨ ਕੰਮ ਕਰ ਰਹੇ ਲੋਕਾਂ ਨੂੰ ਜ਼ਬਰਦਸਤ ਕਰੰਟ ਲੱਗਾ। ਹਾਦਸੇ ਵਿਚ ਗੁਰਧਿਆਨ ਸਿੰਘ (38) ਪੁੱਤਰ ਨਾਥ ਸਿੰਘ ਅਤੇ ਬਲਵਿੰਦਰ ਸਿੰਘ (35) ਪੁੱਤਰ ਬਲਦੇਵ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੋਮ ਰਾਜ ਪੁੱਤਰ ਈਸ਼ਰ ਸਿੰਘ ਗੰਭੀਰ ਜ਼ਖਮੀ ਹੋ ਗਿਆ।


Related News