ਚੋਰੀ ਦੇ ਮੋਟਰਸਾਈਕਲ ਸਣੇ 2 ਨੌਜਵਾਨ ਗ੍ਰਿਫਤਾਰ
Friday, Jul 14, 2017 - 06:05 AM (IST)

ਸ਼ਾਹਕੋਟ, (ਮਰਵਾਹਾ, ਤ੍ਰੇਹਨ)– ਸਥਾਨਕ ਪੁਲਸ ਨੇ ਦੋ ਨੌਜਵਾਨਾਂ ਨੂੰ ਚੋਰੀ ਦੇ ਇਕ ਮੋਟਰਸਾਈਕਲ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਪੁਲਸ ਥਾਣਾ ਸ਼ਾਹਕੋਟ ਦੇ ਮੁਖੀ ਇੰਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਵਤਾਰ ਸਿੰਘ ਨੇ ਪੀ. ਸੀ. ਆਰ. ਇੰਚਾਰਜ ਗੁਰਮੀਤ ਸਿੰਘ ਅਤੇ ਸੋਹਣ ਲਾਲ ਨੇ ਰੇਲਵੇ ਫਾਟਕ ਕੋਟਲੀ ਗਾਜਰਾਂ ਦੇ ਨਜ਼ਦੀਕ ਨਾਕੇਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦਾ ਮੋਟਰਸਾਈਕਲ ਬਿਨਾਂ ਨੰਬਰ ਤੋਂ ਨਿਕਲਿਆ। ਜਾਂਚ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਕਤ ਮੋਟਰਸਾਈਕਲ ਉਨ੍ਹਾਂ ਨੇ ਸ਼ਾਹਕੋਟ ਦੇ ਸਰਕਾਰੀ ਹਸਪਤਾਲ 'ਚੋਂ 8 ਜੂਨ 2017 ਨੂੰ ਚੋਰੀ ਕੀਤਾ ਸੀ, ਜਿਸ ਦਾ ਨੰਬਰ ਪੀਬੀ 08 ਸੀ. ਜੇ. 4486 ਹੈ ਅਤੇ ਜਿਸ ਦਾ ਮਾਲਕ ਮਨਿੰਦਰਪਾਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਬਜਵਾਂ ਕਲਾਂ ਆਪਣੀ ਮਾਤਾ ਦੇ ਨਾਲ ਦਵਾਈ ਲੈਣ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਆਇਆ ਸੀ, ਜਿਥੋਂ ਉਕਤ ਨੌਜਵਾਨਾਂ ਨੇ ਹੀਰੋ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਲਿਆ ਸੀ। ਦੋਸ਼ੀ ਨੌਜਵਾਨਾਂ ਦੀ ਸ਼ਨਾਖਤ ਭੋਲਾ ਉਰਫ ਹਰਪ੍ਰੀਤ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਲਸੀਆਂ ਅਤੇ ਹਰਸ਼ਵੀਰ ਉਰਫ ਅਰਸ਼ਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਉਰਫ ਕਾਲੀ ਵਾਲੀ ਪਿੰਡ ਕਾਂਗਣਾ ਵਜੋਂ ਹੋਈ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।