ਲੁਧਿਆਣਾ ਦੀ ਕਾਲੋਨੀ 'ਚ ਮਚ ਗਈ ਹਫੜਾ-ਦਫੜੀ, 2 ਜਵਾਨ ਮੁੰਡਿਆਂ ਦੀ ਅਚਾਨਕ ਹੋ ਗਈ ਮੌਤ

Thursday, Jul 20, 2023 - 01:25 PM (IST)

ਲੁਧਿਆਣਾ ਦੀ ਕਾਲੋਨੀ 'ਚ ਮਚ ਗਈ ਹਫੜਾ-ਦਫੜੀ, 2 ਜਵਾਨ ਮੁੰਡਿਆਂ ਦੀ ਅਚਾਨਕ ਹੋ ਗਈ ਮੌਤ

ਲੁਧਿਆਣਾ (ਰਿਸ਼ੀ) : ਥਾਣਾ ਫੋਕਲ ਪੁਆਇੰਟ ਨਜ਼ਦੀਕ ਦੁਰਗਾ ਕਾਲੋਨੀ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ 2 ਨੌਜਵਾਨਾਂ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਣਜੀਤ (25) ਵਾਸੀ ਪ੍ਰੇਮ ਨਗਰ ਅਤੇ ਵਿਸ਼ਾਲ (18) ਵਾਸੀ ਪ੍ਰਤਾਪ ਨਗਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਅੰਤਰਿਮ ਜ਼ਮਾਨਤ, ਸਾਗਰ ਕਤਲਕਾਂਡ 'ਚ ਹੈ ਜੇਲ੍ਹ 'ਚ ਬੰਦ

ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਨੌਜਵਾਨ ਕਰੇਨ ਅਤੇ ਟਰੈਕਟਰ ਦੇ ਹੈਲਪਰ ਦੇ ਤੌਰ 'ਤੇ ਕੰਮ ਕਰਦੇ ਸਨ। ਬੀਤੇ ਦਿਨ ਉਹ ਦੁਰਗਾ ਕਾਲੋਨੀ 'ਚ ਜਨਰੇਟਰ ਉਤਾਰਨ ਗਏ ਸਨ। ਜਿਵੇਂ ਹੀ ਉੁਨ੍ਹਾਂ ਨੇ ਜਨਰੇਟਰ ਦਾ ਉੱਪਰ ਵਾਲਾ ਕਵਰ ਉਤਾਰਿਆ ਤਾਂ ਉਨ੍ਹਾਂ ਨੂੰ ਜ਼ੋਰ ਨਾਲ ਕਰੰਟ ਲੱਗ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ 72 ਪ੍ਰਿੰਸੀਪਲ ਟ੍ਰੇਨਿੰਗ ਲਈ ਭਰਨਗੇ ਸਿੰਗਾਪੁਰ ਦੀ ਉਡਾਣ, ਜਾਰੀ ਹੋਈ ਸੂਚੀ

ਗੰਭੀਰ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਤੇ ਉਨ੍ਹਾਂ ਦੋਹਾਂ ਨੇ ਦਮ ਤੋੜ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News