ਨਸ਼ਾ ਵੇਚਣ ਤੋਂ ਰੋਕਣ ''ਤੇ ਤਸਕਰਾਂ ਵਲੋਂ ਨੌਜਵਾਨਾਂ ''ਤੇ ਜਾਨਲੇਵਾ ਹਮਲਾ

Saturday, Jul 20, 2019 - 12:59 AM (IST)

ਨਸ਼ਾ ਵੇਚਣ ਤੋਂ ਰੋਕਣ ''ਤੇ ਤਸਕਰਾਂ ਵਲੋਂ ਨੌਜਵਾਨਾਂ ''ਤੇ ਜਾਨਲੇਵਾ ਹਮਲਾ

ਰੂਪਨਗਰ: ਸ਼ਹਿਰ 'ਚ ਪਿੰਡ 'ਚ ਨਸ਼ਾ ਰੋਕਣ ਨਾਲ ਗੁੱਸੇ 'ਚ ਆਏ ਨਸ਼ਾ ਤਸਕਰਾਂ ਵਲੋਂ 2 ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਨੌਜਵਾਨ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ 'ਚ ਦਾਖਲ ਕਰਵਾਇਆ ਗਿਆ। ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਮਲੇ 'ਚ ਜ਼ਖਮੀ ਨੌਜਵਾਨਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਪਿੰਡ 'ਚ ਨਸ਼ਾ ਵੇਚ ਰਹੇ ਕੁੱਝ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਮਨਾ ਕੀਤਾ ਸੀ, ਜਿਸ ਕਾਰਨ ਉਕਤ ਨਸ਼ਾ ਤਸਕਰਾਂ ਨੇ ਰੰਜਿਸ਼ ਰੱਖਦੇ ਹੋਏ ਉਨ੍ਹਾਂ ਨੂੰ ਰਸਤੇ 'ਚ ਘੇਰ ਕੇ ਕਿਰਪਾਨ ਤੇ ਲਾਠੀ-ਡੰਡਿਆਂ ਨਾਲ ਹਮਲਾ ਕਰ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
ਜ਼ਖਮੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੇੜੇ ਪਿੰਡ 'ਚ ਨਸ਼ਾ ਤਸਕਰ ਸਰੇਆਮ ਨਸ਼ਾ ਵੇਚ ਕੇ ਨੌਜਵਾਨਾਂ ਨੂੰ ਨਸ਼ੇ ਦਾ ਸ਼ਿਕਾਰ ਬਣਾ ਰਹੇ ਹਨ, ਜਦ ਵੀ ਕੋਈ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਹੈ ਤਾਂ ਉਹ ਉਨ੍ਹਾਂ 'ਤੇ ਹਮਲਾ ਕਰਦੇ ਹਨ ਜਦਕਿ ਪੁਲਸ ਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।


Related News