ਅੰਮ੍ਰਿਤਸਰ: 2 ਸਾਲ ਪਹਿਲਾਂ ਲਾਪਤਾ ਹੋਇਆ 12 ਸਾਲਾ ਨਮਨ ਘਰ ਪੁੱਜਾ, ਦੱਸੀ ਹੱਡ-ਚੀਰਵੀਂ ਸੱਚਾਈ

Thursday, Apr 28, 2022 - 06:53 PM (IST)

ਅਮ੍ਰਿੰਤਸਰ (ਗੁਰਿੰਦਰ ਸਾਗਰ) - 2 ਫਰਵਰੀ 2020 ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿਚੋਂ ਇੱਕ ਬੱਚਾ ਨਮਨ ਉਮਰ 12 ਸਾਲ ਪੱਤਗ ਲੁੱਟਦਾ ਹੋਇਆ ਅਚਾਨਕ ਲਾਪਤਾ ਹੋ ਜਾਂਦਾ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਭਾਲ ਥਾਂ-ਥਾਂ ’ਤੇ ਕੀਤੀ ਜਾਂਦੀ ਹੈ ਪਰ ਉਹ ਨਹੀਂ ਮਿਲਦਾ। ਪਰਿਵਾਰ ਨੇ ਕਦੇ ਹਿੰਮਤ ਨਹੀਂ ਹਾਰੀ, ਜਿਸ ਸਦਕਾ ਅਖੀਰਕਾਰ ਕਰੀਬ ਢਾਈ ਸਾਲਾਂ ਬਾਅਦ ਨਮਨ ਆਪਣੇ ਘਰ ਵਾਪਸ ਆ ਗਿਆ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਹੱਡ ਬੀਤੀ ਨਮਨ ਨੇ ਦੱਸਿਆ ਕਿ ਮੈਂ ਪਤੰਗ ਲੁੱਟਦਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਪਹੁੰਚ ਗਿਆ, ਜਿੱਥੇ ਜਾ ਕੇ ਮੈਨੂੰ ਨੀਂਦ ਆ ਗਈ ਅਤੇ ਮੈਂ ਸੌਂ ਗਿਆ। ਜਦੋਂ ਸਵੇਰੇ ਮੇਰੀ ਨੀਂਦ ਖੁਲ੍ਹੀ ਤਾਂ ਮੈਂ ਕਿਸੇ ਦੇ ਘਰ ਸੀ। ਨਮਨ ਨੇ ਦੱਸਿਆ ਕਿ ਉਹ ਕਿਸੇ ਸਾਬਕਾ ਫੌਜੀ ਦਾ ਘਰ ਸੀ ਅਤੇ ਉਸਦੇ ਘਰ ਮੱਝਾਂ-ਗਾਈਆਂ ਵੀ ਰੱਖੀਆਂ ਹੋਈਆਂ ਸਨ, ਜਿਨ੍ਹਾਂ ਦੀ ਕੰਮ ਕਰਵਾਉਣ ਲਈ ਮੈਨੂੰ ਆਪਣੇ ਘਰ ਲਿਆਂਦਾ ਸੀ। ਨਮਨ ਨੇ ਦੱਸਿਆ ਕਿ ਉਕਤ ਲੋਕ ਰੋਜ਼ ਮੇਰੀ ਕੁੱਟਮਾਰ ਕਰਦੇ ਅਤੇ ਕਦੇ ਵੀ ਰੋਟੀ ਖਾਣ ਨੂੰ ਨਹੀਂ ਦਿੰਦੇ। ਮੈਂ ਕਈ ਵਾਰ ਉਸ ਥਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਵਾਰ-ਵਾਰ ਕੋਸ਼ਿਸ਼ ਕਰਨ ’ਤੇ ਅੱਜ ਮੈਨੂੰ ਉਨ੍ਹਾਂ ਦੇ ਘਰੋਂ ਭੱਜਣ ਦਾ ਮੌਕਾ ਮਿਲਿਆ ਅਤੇ ਮੈਂ ਆਪਣੇ ਘਰ ਪੁੱਜਾ।

ਪੜ੍ਹੋ ਇਹ ਵੀ ਖ਼ਬਰ:  ਅੰਮ੍ਰਿਤਸਰ ਤੋਂ ਵੱਡੀ ਖ਼ਬਰ: 30 ਕਰੋੜ ਦੀ ਹੈਰੋਇਨ ਸਣੇ ਨਾਮੀ ਕਾਲਜ ਦੀ ਵਿਦਿਆਰਥਣ ਸਮੇਤ 3 ਤਸਕਰ ਗ੍ਰਿਫ਼ਤਾਰ

ਨਮਨ ਦੇ ਪਿਤਾ ਗੋਪਾਲ ਕੁਮਾਰ ਨੇ ਦੱਸਿਆ ਕਿ ਨਮਨ ਦੇ ਲਾਪਤਾ ਹੋਣ ਤੋਂ ਬਾਅਦ ਇਕ ਦਿਨ ਅਸੀਂ ਇੰਤਜ਼ਾਰ ਕੀਤਾ ਅਤੇ ਦੂਸਰੇ ਦਿਨ ਥਾਣੇ ਪਹੁੰਚੇ। ਪੁਲਸ ਨੂੰ ਦੱਸਿਆ ਕਿ ਸਾਡਾ ਬੱਚਾ ਲਪਤਾ ਹੈ ਅਤੇ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਪਰ ਪੁਲਸ ਦੇ ਹੱਥ ਖਾਲੀ ਰਹੇ। ਗੋਪਾਲ ਨੇ ਦੱਸਿਆ ਕਿ ਨਮਨ ਦੀ ਭਾਲ ਕਰਦੇ ਹੋਏ ਅਸੀਂ ਰੇਲਵੇ ਸਟੇਸ਼ਨ ਪਹੁੰਚ ਗਏ, ਜਿੱਥੇ ਸਾਡੇ ਹੱਥ ਇਕ ਸੀ.ਸੀ.ਟੀ.ਵੀ. ਲੱਗੀ, ਜਿਸ ਵਿਚ ਨਮਨ ਦਿਖਾਈ ਦਿੱਤਾ। ਜਦੋਂ ਅਸੀਂ CCTV ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਕਿਹਾ ਕਿ ਤੁਹਾਡਾ ਬੇਟਾ ਗੱਡੀ ਵਿੱਚ ਬੈਠ ਕੇ ਕਿਸੇ ਹੋਰ ਸ਼ਹਿਰ ਚਲਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

ਨਮਨ ਦੇ ਘਰ ਪਹੁੰਚਣ ’ਤੇ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕਰਨਗੇ। ਬੱਚੇ ਨੂੰ ਕੈਦ ਕਰਨ ਵਾਲੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਾਂਗਾ।


rajwinder kaur

Content Editor

Related News