ਖੇਡਦੇ-ਖੇਡਦੇ ਪਾਣੀ ਵਾਲੇ ਚੁਬੱਚੇ ''ਚ ਡਿੱਗਾ 2 ਸਾਲਾ ਮਾਸੂਮ, ਮੌਤ

Wednesday, Mar 11, 2020 - 06:41 PM (IST)

ਖੇਡਦੇ-ਖੇਡਦੇ ਪਾਣੀ ਵਾਲੇ ਚੁਬੱਚੇ ''ਚ ਡਿੱਗਾ 2 ਸਾਲਾ ਮਾਸੂਮ, ਮੌਤ

ਚੋਗਾਵਾਂ (ਹਰਜੀਤ)— ਬਲਾਕ ਚੋਗਾਵਾਂ ਅਧੀਨ ਅਉਦੇਂ ਪਿੰਡ ਕੋਲੋਵਾਲ ਵਿਖੇ ਇਕ ਬੱਚੇ ਦੀ ਪਾਣੀ ਵਾਲੇ ਚੁਬੱਚੇ 'ਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਗਮਪ੍ਰੀਤ ਸਿੰਘ (2 ਸਾਲ) ਪੁੱਤਰ ਪ੍ਰਗਟ ਸਿੰਘ ਦੁਪਹਿਰ 2 ਵਜੇ ਦੇ ਕਰੀਬ ਘਰ 'ਚ ਖੇਡਦਾ-ਖੇਡਦਾ ਘਰ ਦੇ ਬਾਹਰ ਬਣੇ ਪਾਣੀ ਵਾਲੇ ਚੁਬੱਚੇ ਕੋਲ ਚਲਾ ਗਿਆ। ਇਸੇ ਦੌਰਾਨ ਉਹ ਇਥੇ ਖੇਡਦੇ ਹੋਏ ਪਾਣੀ ਵਾਲੇ ਚੁਬੱਚੇ 'ਚ ਡਿਗ ਪਿਆ, ਜਿਸ ਨਾਲ ਅਗਮਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮੈਲਬੋਰਨ 'ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸਣੇ ਦੋ ਰਿਸ਼ਤੇਦਾਰਾਂ ਦੀ ਮੌਤ

ਘਟਨਾ ਦਾ ਪਤਾ ਪਰਿਵਾਰ ਵਾਲਿਆਂ ਨੂੰ ਉਦੋਂ ਲੱਗਾ ਜਦੋਂ ਅਗਮਪ੍ਰੀਤ ਘਰ 'ਚ ਨਜ਼ਰ ਨਾ ਆਇਆ। ਇਸ ਤੋਂ ਬਾਅਦ ਤੁਰੰਤ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਅਤੇ ਭਾਲ ਕਰਦੇ-ਕਰਦੇ ਘਰ ਦੇ ਬਾਹਰ ਬਣੇ ਪਾਣੀ ਵਾਲੇ ਚੁਬੱਚੇ ਦੇ ਕੋਲ ਪੁੱਜੇ। ਇਸ ਦੌਰਾਨ ਪਾਣੀ 'ਚ ਦੋ ਸਾਲਾ ਬੱਚੇ ਦੀ ਤੈਰਦੀ ਹੋਈ ਲਾਸ਼ ਨੂੰ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਬੱਚੇ ਦੀ ਮੌਤ ਦਾ ਪਤਾ ਲੱਗਣ 'ਤੇ ਚਾਰੋਂ ਪਾਸੇ ਚੀਕ-ਚਿਹਾੜਾ ਪੈ ਗਿਆ। ਅਚਨਚੇਤ ਹੋਈ ਬੱਚੇ ਦੀ ਮੌਤ ਨਾਲ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਸਮੁੱਚੇ ਪਿੰਡ 'ਚ ਵੀ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਫਗਵਾੜਾ ਗੋਲੀਕਾਂਡ ਮਾਮਲੇ 'ਚ ਪੰਜਾਬੀ ਗਾਇਕ ਗ੍ਰਿਫਤਾਰ​​​​​​​


author

shivani attri

Content Editor

Related News