ਪੰਜਾਬ ਦੇ ਰਾਮਭਗਤਾਂ ਲਈ ਚੰਗੀ ਖ਼ਬਰ, ਅਯੁੱਧਿਆ ਜਾਣ ਲਈ ਚੱਲਣਗੀਆਂ 2 ਹੋਰ ਰੇਲਗੱਡੀਆਂ
Wednesday, Jan 17, 2024 - 02:56 AM (IST)
ਜੈਤੋ (ਰਘੁਨੰਦਨ ਪਰਾਸ਼ਰ): ਰੇਲ ਮੰਤਰਾਲੇ ਨੇ ਮਾਲਦਾ-ਬਠਿੰਡਾ ਵਾਇਆ ਅਯੁੱਧਿਆ ਵਿਚਾਲੇ 2 ਰੇਲਗੱਡੀਆਂ ਚਲਾਉਣ 'ਤੇ ਮੋਹਰ ਲਗਾ ਦਿੱਤੀ ਹੈ। ਟ੍ਰੇਨ ਨੰਬਰ 13483-13484 ਤੇ ਟ੍ਰੇਨ ਨੰਬਰ 13414-13413 ਮਾਲਦਾ ਤੋਂ ਅਯੁੱਧਿਆ ਦਿੱਲੀ ਦੇ ਰਾਹ ਤੋਂ ਬਠਿੰਡਾ ਪਹੁੰਚੇਗੀ। ਟ੍ਰੇਨ ਨੰਬਰ 13483 ਦਿੱਲੀ ਤੋਂ ਸਵੇਰੇ 5.10 ਵਜੇ ਚੱਲ ਕੇ ਬਹਾਦੁਰਗੜ੍ਹ, ਰੋਹਤਕ, ਜੀਂਦ, ਨਰਵਾਨਾ, ਟੋਹਾਨਾ ਤੇ ਜਾਖੜ ਸਟੇਸ਼ਨ 'ਤੇ ਰੁਕਦੀ ਹੋਈ ਬਠਿੰਡਾ ਪਹੁੰਚੇਗੀ, ਜਦਕਿ ਟ੍ਰੇਨ ਨੰਬਰ 13484 ਬਠਿੰਡਾ ਤੋਂ ਸ਼ਾਮ 4.25 ਵਜੇ ਦਿੱਲੀ-ਮਾਲਦਾ ਲਈ ਰਵਾਨਾ ਹੋਇਆ ਕਰਨਗੀਆਂ।
ਇਹ ਖ਼ਬਰ ਵੀ ਪੜ੍ਹੋ - ਰਾਤ ਵੇਲੇ ਵਾਪਰਿਆ ਰੇਲ ਹਾਦਸਾ, ਕੰਧ ਤੋੜ ਕੇ ਨਿਕਲ ਗਿਆ ਰੇਲਗੱਡੀ ਦਾ ਇੰਜਣ, ਵੇਖੋ ਮੌਕੇ ਦੀ ਵੀਡੀਓ
ਟ੍ਰੇਨ ਨੰਬਰ 13143 ਦਿੱਲੀ ਤੋਂ ਸਵੇਰੇ 5.10 ਵਜੇ ਚੱਲੇਗੀ ਜੋ ਨਰੇਲਾ, ਸੋਨੀਪਤ, ਗੋਹਾਨਾ, ਜੀਂਦ, ਉਚਾਨਾ ਮੰਡੀ, ਨਰਵਾਨਾ, ਟੋਹਾਨਾ, ਜਾਖੜ, ਬਰੇਟਾ, ਬੁਢਲਾਢਾ, ਮਾਨਸਾ ਤੇ ਮੌੜ ਸਟੇਸ਼ਨਾਂ 'ਤੇ ਰੁਕਦੀ ਹੋਈ ਬਠਿੰਡਾ ਸਵੇਰੇ 11.15 ਵਜੇ ਪਹੁੰਚੇਗੀ। ਟ੍ਰੇਨ ਨੰਬਰ 13414 ਬਠਿੰਡਾ ਤੋਂ ਦੁਪਹਿਰ 3 ਵਜੇ ਦਿੱਲੀ-ਅਯੁੱਧਿਆ ਦੇ ਰਾਹ ਤੋਂ ਮਾਲਦਾ ਪਹੁੰਚੇਗੀ। ਇਹ ਜਾਣਕਾਰੀ ਰੇਲਵੇ ਪੈਸੰਜਰ ਭਲਾਈ ਐਸੋਸੀਏਏਸ਼ਨ ਦੇ ਜਨਰਲ ਸਕੱਤਰ ਸੁਖਦੇਵ ਰਾਮ ਬਾਂਸਲ ਨੇ ਦਿੱਤੀ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਬਠਿੰਡਾ ਤੋਂ ਮਾਲਦਾ ਲਈ ਟ੍ਰੇਨ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਤੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਅਯੁੱਧਿਆ ਧਾਮ ਲਈ ਟ੍ਰੇਨ ਮਿੱਲ ਗਈ ਹੈ ਜਿਸ ਨਾਲ ਉਨ੍ਹਾਂ ਨੂੰ ਅਯੁੱਧਿਆ ਧਾਮ ਜਾਣ ਲਈ ਬੜੀ ਸਹੂਲਤ ਮਿਲੇਗੀ। ਲੋਕਾਂ ਨੇ ਟ੍ਰੇਨ ਸ਼ੁਰੂ ਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ ਵਿਅਕਤ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8