ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਭਾਰਤ-ਪਾਕਿ ਸਰਹੱਦਾਂ ’ਤੇ ਲੱਗਣਗੇ 2 ਹਜ਼ਾਰ cctv ਕੈਮਰੇ

Friday, Jan 12, 2024 - 06:31 PM (IST)

ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਭਾਰਤ-ਪਾਕਿ ਸਰਹੱਦਾਂ ’ਤੇ ਲੱਗਣਗੇ 2 ਹਜ਼ਾਰ cctv ਕੈਮਰੇ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥ ਭੇਜਣ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਭਾਰਤ-ਪਾਕਿਸਤਾਨ ਸਰਹੱਦ ’ਤੇ 2000 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ। ਸਭ ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਫ਼ਿਰੋਜ਼ਪੁਰ (130) ’ਚ ਲੱਗਣਗੇ, ਜਦਕਿ ਤਰਨਤਾਰਨ ’ਚ (123) ਅਤੇ ਅੰਮ੍ਰਿਤਸਰ ’ਚ (119) ਕੈਮਰੇ ਲਗਾਏ ਜਾਣਗੇ। ਡਰੋਨਾਂ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਪੰਜਾਬ ਪੁਲਸ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਵੱਖ-ਵੱਖ ਪਿੰਡਾਂ ’ਚ 585 ਥਾਵਾਂ ’ਤੇ ਪਛਾਣ ਸਾਫਟਵੇਅਰ ਅਤੇ ਆਟੋਮੈਟਿਕ ਨੰਬਰ ਪਲੇਟ ਪਛਾਣ (ਏ. ਐੱਨ. ਪੀ. ਆਰ.) ਕੈਮਰੇ ਵਾਲੇ 2,000 ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਮੁਕੱਦਮਾ

ਸਰਹੱਦੀ ਖੇਤਰਾਂ ’ਚ ਅਕਸਰ ਆਉਣ ਵਾਲੇ ਵਿਅਕਤੀਆਂ ਅਤੇ ਵਾਹਨਾਂ ’ਤੇ ਨਜ਼ਰ ਰੱਖਣ ਲਈ ਇਕ ਪ੍ਰਾਜੈਕਟ ਤਹਿਤ ਓਪਨ ਟੈਂਡਰ ਰਾਹੀਂ ਸੀ. ਸੀ. ਟੀ. ਵੀ. ਕੈਮਰੇ ਖ਼ਰੀਦੇ ਜਾ ਰਹੇ ਹਨ। ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕੈਮਰੇ ਸਰਹੱਦ ’ਤੇ ਦੂਜੀ ਰੱਖਿਆ ਲਾਈਨ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਲਾਏ ਜਾਣਗੇ। ਇਨ੍ਹਾਂ ਨੂੰ ਬਾਰਡਰ ਰੇਂਜ ਅਤੇ ਫਿਰੋਜ਼ਪੁਰ ਰੇਂਜ ਅਧੀਨ ਆਉਂਦੇ ਪੁਲਸ ਜ਼ਿਲ੍ਹਿਆਂ ਸਮੇਤ ਸਰਹੱਦੀ ਖੇਤਰਾਂ ’ਚ ਤਾਇਨਾਤ ਕੀਤੇ ਜਾਣ ਦੀ ਯੋਜਨਾ ਹੈ। ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ’ਚ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਦਿਹਾਤੀ, ਬਟਾਲਾ ਅਤੇ ਗੁਰਦਾਸਪੁਰ ਸ਼ਾਮਲ ਹਨ।

ਇਹ ਵੀ ਪੜ੍ਹੋ : ਡੌਂਕੀ ਲਾ ਕੇ ਅਮਰੀਕਾ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਪੰਜ ਜ਼ਿਲ੍ਹਿਆਂ ’ਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ 1,882 ਬੁਲੇਟ ਕੈਮਰੇ, 333 ਏ. ਐੱਨ. ਪੀ. ਆਰ. ਕੈਮਰੇ ਅਤੇ 152 ਪੀ. ਟੀ. ਜੈੱਡ (ਪੈਨ-ਟਿਲਟ-ਜ਼ੂਮ) ਕੈਮਰਿਆਂ ਸਮੇਤ ਕੁੱਲ 2,367 ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਪ੍ਰਸਤਾਵਿਤ ਸੀ. ਸੀ. ਟੀ. ਵੀ. ਨਿਗਰਾਨ ਪ੍ਰਣਾਲੀ ’ਚ ਸਰਹੱਦੀ ਖੇਤਰਾਂ ਵਿਚ ਵੱਖ-ਵੱਖ ਥਾਵਾਂ ’ਤੇ ਇੰਟਰਨੈੱਟ ਪ੍ਰੋਟੋਕੋਲ (ਆਈ.ਪੀ.) ਆਧਾਰਿਤ ਬਾਹਰੀ ਨਿਗਰਾਨੀ ਕੈਮਰੇ ਲਗਾਉਣੇ ਸ਼ਾਮਲ ਹੋਣਗੇ। ਤਾਇਨਾਤ ਕੀਤੇ ਜਾਣ ਵਾਲੇ ਵੱਖ-ਵੱਖ ਕੈਮਰਿਆਂ ਤੋਂ ਵੀਡੀਓ ਨਿਗਰਾਨੀ ਡੇਟਾ ਨੂੰ ਪੁਲਸ ਹੈੱਡਕੁਆਰਟਰ ਦੁਆਰਾ ਪ੍ਰਸਤਾਵਿਤ ਸਥਾਨਾਂ ’ਤੇ ਦਰਜਾਬੰਦੀ ਦੇ ਢੁਕਵੇਂ ਪੱਧਰਾਂ ’ਤੇ ਸਟੋਰ ਕੀਤਾ ਜਾਵੇਗਾ ਅਤੇ ਪੁਲਸ ਸਟੇਸ਼ਨਾਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਨਿਗਰਾਨੀ ਕੀਤੀ ਜਾਵੇਗੀ। ਸਿਸਟਮ ਨੂੰ ਹਰ ਮੌਸਮ ’ਚ 24 ਘੰਟੇ ਕੰਮ ਕਰਨ ਲਈ ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸੀਤ ਲਹਿਰ ਨੇ ਤੋੜੇ ਰਿਕਾਰਡ, ਪੂਰੇ ਪੰਜਾਬ ਨਾਲੋਂ ਠੰਡਾ ਰਿਹਾ ਗੁਰਦਾਸਪੁਰ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਹ ਖ਼ੁਲਾਸਾ ਕੀਤਾ। ਪੰਜਾਬ ਦੇ ਸਰਹੱਦੀ ਖੇਤਰਾਂ ’ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ ਚਾਲੂ ਵਿੱਤੀ ਸਾਲ ਲਈ ਮਈ 2023 ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 20 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News