ਘਰੋਂ ਸਕੂਲ ਗਏ 2 ਵਿਦਿਆਰਥੀ ਭੇਤਭਰੇ ਹਾਲਾਤ ’ਚ ਹੋਏ ਲਾਪਤਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ

Sunday, Nov 27, 2022 - 01:52 AM (IST)

ਘਰੋਂ ਸਕੂਲ ਗਏ 2 ਵਿਦਿਆਰਥੀ ਭੇਤਭਰੇ ਹਾਲਾਤ ’ਚ ਹੋਏ ਲਾਪਤਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਹੁਸ਼ਿਆਰਪੁਰ (ਰਾਕੇਸ਼)-ਸ਼ਹਿਰ ਦੇ ਸੰਤੋਸ਼ ਨਗਰ ਅਤੇ ਦੀਪ ਨਗਰ ਇਲਾਕੇ ਦੇ ਦੋ ਵਿਦਿਆਰਥੀਆਂ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵਾਂ ਵਿਦਿਆਰਥੀਆਂ ਲਾਪਤਾ ਹੋਏ ਨੂੰ 24 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ। ਦੋਵੇਂ ਵਿਦਿਆਰਥੀ ਸਕੂਲ ਦੇ ਵਿਦਿਆਰਥੀ ਹਨ ਅਤੇ ਦਸਵੀਂ ਜਮਾਤ ’ਚ ਪੜ੍ਹਦੇ ਹਨ। ਇਨ੍ਹਾਂ ’ਚੋਂ ਇਕ ਦਾ ਨਾਂ ਜਸਕਰਨ ਸਿੰਘ ਪੁੱਤਰ ਸਰਵਜੀਤ ਸਿੰਘ ਮੁਹੱਲਾ ਸੰਤੋਸ਼ ਨਗਰ ਅਤੇ ਦੂਜੇ ਦਾ ਨਾਂ ਧਰੁਵ ਹੈ, ਜੋ ਮੁਹੱਲਾ ਦੀਪ ਨਗਰ ਦਾ ਰਹਿਣ ਵਾਲਾ ਹੈ।

ਇਹ ਖਬਰ ਵੀ ਪੜ੍ਹੋ : ਗੁਜਰਾਤ ’ਚ ਚੋਣ ਡਿਊਟੀ ’ਤੇ ਤਾਇਨਾਤ ਜਵਾਨ ਨੇ ਆਪਣੇ ਸਾਥੀਆਂ ’ਤੇ ਕੀਤੀ ਫਾਇਰਿੰਗ, ਦੋ ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਦੋਸਤ ਸਵੇਰੇ ਘਰ ਤੋਂ ਸਕੂਲ ਲਈ ਗਏ ਸਨ ਪਰ ਉਹ ਸਕੂਲ ਨਹੀਂ ਪਹੁੰਚੇ ਅਤੇ ਇਕ ਹੋਰ ਦੋਸਤ ਦੇ ਘਰ ਚਲੇ ਗਏ ਅਤੇ ਕੱਪੜੇ ਬਦਲ ਕੇ ਕਿਤੇ ਹੋਰ ਚਲੇ ਗਏ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਉਨ੍ਹਾਂ ਦੇ ਲਾਪਤਾ ਹੋਣ ਦਾ ਪਤਾ ਲੱਗਾ। ਇਹ ਜਾਣਕਾਰੀ ਪਿੰਡ ਪੁਰਹੀਰਾਂ ਚੌਕੀ ਵਿਚ ਪਰਿਵਾਰਕ ਮੈਂਬਰਾਂ ਨੇ ਦਿੱਤੀ ਹੈ। ਪੁਲਸ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਸਕਰਨ ਦੇ ਮਾਪੇ ਰੋ ਰਹੇ ਹਨ ਅਤੇ ਉਨ੍ਹਾਂ ਨੇ ਪੁੱਤਰ ਨੂੰ ਜਲਦੀ ਘਰ ਪਰਤਣ ਦੀ ਅਪੀਲ ਕੀਤੀ ਹੈ। ਸਥਾਨਕ ਕੌਂਸਲਰ ਜਸਵਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਬਜੀਤ ਦੇ ਬੇਟੇ ਜਸਕਰਨ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨਾਲ ਜਾ ਕੇ ਪੁਲਸ ਕੋਲ ਕੇਸ ਦਰਜ ਕਰਵਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਪੁਲਸ ਜਲਦੀ ਹੀ ਦੋਵੇਂ ਲਾਪਤਾ ਬੱਚਿਆਂ ਨੂੰ ਲੱਭ ਕੇ ਮਾਪਿਆਂ ਹਵਾਲੇ ਕਰ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਦਾ ਸਮੁੱਚਾ ਸਿੱਖ ਭਾਈਚਾਰਾ ਨਗਰ ਨਿਗਮ ਚੋਣਾਂ ’ਚ ਭਾਜਪਾ ਦੀ ਕਰੇਗਾ ਹਮਾਇਤ : ਕਾਲਕਾ, ਕਾਹਲੋਂ 


author

Manoj

Content Editor

Related News