ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਕਾਬੂ

Monday, Aug 13, 2018 - 01:20 AM (IST)

ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਕਾਬੂ

ਫਤਿਹਗਡ਼੍ਹ ਸਾਹਿਬ, (ਜ.ਬ)- ਚੌਕੀ ਸਰਹਿੰਦ ਪੁਲਸ ਨੇ 2 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਚੌਕੀ ਇੰਚਾਰਜ ਰੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਗੁਰਦੀਪ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਬਹਿਲੋਲਪੁਰੀ ਬੱਸੀ ਪਠਾਣਾਂ ਨੇ ਚੌਕੀ ਵਿਖੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪੀ ਬੀ  23 ਕਿਊ 9458 ਮੋਟਰਸਾਈਕਲ ਚੋਰੀ ਹੋ ਗਿਆ ਹੈ, ਜਿਸ ਉਪਰੰਤ ਸ਼ਹਿਰ ਦੀ ਨਾਕਾਬੰਦੀ ਕੀਤੀ ਗਈ। ਜਦੋਂ ਇਸ ਨੰਬਰ ਦਾ ਮੋਟਰਸਾਈਕਲ ਆਇਆ ਤਾਂ ਰੋਕ ਕੇ ਚੈੱਕ ਕੀਤਾ, ਮੋਟਰਸਾਈਕਲ ’ਤੇ ਸਵਾਰ ਵਿਅਕਤੀਆਂ ਦੀ ਪਛਾਣ ਅਲੀ ਖਾਨ ਪੁੱਤਰ ਘੋਲਾ ਖਾਨ ਵਾਸੀ ਬਹਿਲੋਲਪੁਰੀ ਬੱਸੀ ਪਠਾਣਾਂ ਹਾਲ ਅਾਬਾਦ ਢਿੱਲੋਂ ਨਰਸਿੰਗ ਹੋਮ ਸਰਹਿੰਦ ਅਤੇ ਦੁਰਗੇਸ਼ ਕੁਮਾਰ ਪੁੱਤਰ ਇੰਦਰ ਜੈਨ ਗੋਇਲ ਸਰਕੂਲ ਰੋਡ ਅੰਬਾਲਾ  ਵਜੋਂ ਹੋਈ ਹੈ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਕ ਹੋਰ ਚੋਰੀ ਦਾ ਮੋਟਰਸਾਈਕਲ ਨੰਬਰ ਪੀ. ਬੀ. 11 ਏ ਪੀ 6217 ਬਰਾਮਦ ਕੀਤਾ ਗਿਆ, ਜੋ ਰਾਜਪੁਰਾ ਤੋਂ ਚੋਰੀ ਹੋਇਆ ਹੈ। ਪੁਲਸ ਵਲੋਂ ਆਈ. ਪੀ. ਸੀ. ਦੀ ਧਾਰਾ 379, 411 ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਇਨ੍ਹਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ। 


Related News