ਲੁਧਿਆਣਾ ''ਚ ਸਕੀਆਂ ਭੈਣਾਂ 12 ਕਿੱਲੋ ਚਰਸ ਸਣੇ ਗ੍ਰਿਫਤਾਰ
Monday, Mar 18, 2019 - 10:11 AM (IST)
ਲੁਧਿਆਣਾ : ਸਥਾਨਕ ਜੀ. ਆਰ. ਪੀ. ਰੇਲਵੇ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ 2 ਸਕੀਆਂ ਭੈਣਾਂ ਨੂੰ 12 ਕਿੱਲੋ ਚਰਸ ਸਮੇਤ ਗ੍ਰਿਫਤਾਰ ਕੀਤਾ ਗਿਆ। ਅਸਲ 'ਚ ਦੋਵੇਂ ਭੈਣਾਂ 5000 ਰੁਪਏ ਦੇ ਲਾਲਚ 'ਚ ਚਰਸ ਨੂੰ ਲੁਧਿਆਣਾ ਵੇਚਣ ਆ ਰਹੀਆਂ ਸਨ, ਜਿਸ ਨੂੰ ਉਹ ਬਿਹਾਰ ਤੋਂ ਲੈ ਕੇ ਆਈਆਂ ਸਨ ਪਰ ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਦੋਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਪੁਲਸ ਨੇ ਉਕਤ ਦੋਹਾਂ ਔਰਤਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ ਅਤੇ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਦੋਹਾਂ ਤੋਂ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।