2 ਭਗੌੜੇ ਕਾਬੂ
Monday, Jan 22, 2018 - 08:04 AM (IST)

ਸ਼ਾਹਕੋਟ, (ਮਰਵਾਹਾ, ਤ੍ਰੇਹਨ)- ਸਥਾਨਕ ਪੁਲਸ ਵਲੋਂ 2 ਭਗੌੜਿਆਂ ਨੂੰ ਕਾਬੂ ਕਰਨ ਦੀ ਸੂਚਨਾ ਹੈ। ਸਿਟੀ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਉਰਫ਼ ਵਿੱਕੀ (27) ਪੁੱਤਰ ਪਰਮਜੀਤ ਸਿੰਘ ਨਿਵਾਸੀ ਵਾਰਡ ਨੰਬਰ 7 ਸਿਟੀ ਥਾਣਾ ਕੋਟਕਪੁਰਾ ਵਿਰੁੱਧ 7 ਸਤੰਬਰ 2008 ਨੂੰ ਧਾਰਾ 379 ਆਈ. ਪੀ. ਸੀ. ਅਧੀਨ ਮੁਕੱਦਮਾ ਨੰਬਰ 221 ਤੇ ਪ੍ਰਦੀਪ ਕੁਮਾਰ ਦੀਪਾ ਪੁੱਤਰ ਰਾਜ ਕੁਮਾਰ ਰਾਜੂ ਨਿਵਾਸੀ ਵਾਰਡ ਨੰਬਰ 22 ਥਾਣਾ ਸਿਟੀ ਮੋਗਾ ਵਿਰੁੱਧ 15 ਜੁਲਾਈ 2009 ਨੂੰ ਧਾਰਾ 457 ਅਤੇ 380 ਆਈ. ਪੀ. ਸੀ. ਅਧੀਨ ਮੁਕੱਦਮਾ ਨੰਬਰ 144 ਦਰਜ ਹੋਇਆ ਸੀ। ਦੋਵੇਂ ਮੁਲਜ਼ਮ ਕਈ ਸਾਲਾਂ ਤੋਂ ਨਕੋਦਰ ਅਦਾਲਤ ਤੋਂ ਭਗੌੜੇ ਚਲੇ ਆ ਰਹੇ ਸਨ। ਸਿਟੀ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਅਤੇ ਪੀ. ਸੀ. ਆਰ. ਇੰਚਾਰਜ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਨਾਲ ਛਾਪਾ ਮਾਰ ਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।