2 ਨੌਜਵਾਨਾਂ ਨਾਲ ਹੋਈ ਲੁੱਟ-ਖੋਹ

Tuesday, Aug 22, 2017 - 06:41 AM (IST)

2 ਨੌਜਵਾਨਾਂ ਨਾਲ ਹੋਈ ਲੁੱਟ-ਖੋਹ

ਅਬੋਹਰ,  (ਸੁਨੀਲ)—  ਸ਼ਹਿਰ 'ਚ ਇਕ ਵਾਰ ਫਿਰ ਤੋਂ ਸ਼ਰਾਰਤੀ ਅਨਸਰਾਂ ਦਾ ਬੋਲਬਾਲਾ ਸ਼ੁਰੂ ਹੋ ਗਿਆ ਹੈ , ਜਿਸਦੇ ਕਾਰਨ ਸ਼ਹਿਰ ਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੀ ਰਾਤ ਸਰਕੂਲਰ ਰੋਡ 'ਤੇ ਸਥਿਤ ਆਗਰਾ ਭੱਲਾ ਭੰਡਾਰ 'ਤੇ ਤਾਇਨਾਤ 2 ਕਰਿੰਦਿਆਂ ਨੂੰ ਘਰ ਜਾਂਦੇ ਸਮੇਂ ਕੁਝ ਨੌਜਵਾਨਾਂ ਨੇ ਲੁੱਟ ਲਿਆ।
ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਪੁੱਤਰ ਜਗਤ ਰਾਮ ਵਾਸੀ ਮੂਲ ਰੂਪ ਤੋਂ ਯੂ.ਪੀ. ਜ਼ਿਲਾ ਗੋਂਡਾ ਤੇ ਸੰਜੈ ਕੁਮਾਰ ਨੇ ਦੱਸਿਆ ਕਿ ਉਹ ਸੁਖੇਰਾ ਬਸਤੀ ਵਿਚ ਕਮਰਾ ਲੈ ਕੇ ਰਹਿੰਦੇ ਹਨ। ਬੀਤੀ ਦੇਰ ਰਾਤ ਕਰੀਬ 11 ਵਜੇ ਉਹ ਆਪਣੇ ਕਮਰੇ ਵੱਲ ਜਾ ਰਹੇ ਸਨ ਕਿ 12 ਨੰ. ਸਦਰ ਬਾਜ਼ਾਰ ਅਖੀਰਲੇ ਚੌਕ 'ਤੇ ਜਿਵੇਂ ਹੀ ਪੁੱਜੇ ਤਾਂ ਉਥੇ ਚਾਰ ਲੜਕੇ ਆਏ ਅਤੇ ਉਨ੍ਹਾਂ 'ਤੇ ਆਉਂਦੇ ਹੀ ਹਮਲਾ ਕਰ ਦਿੱਤਾ ਅਤੇ ਡਰਾ-ਧਮਕਾ ਕੇ ਉਨ੍ਹਾਂ ਦੀ ਜੇਬ 'ਚੋਂ 700 ਰੁਪਏ ਦੀ ਨਕਦੀ ਤੇ ਇਕ ਮੋਬਾਇਲ ਖੋਹ ਕੇ ਲੈ ਗਏ। 


Related News