ਨਾਜਾਇਜ਼ ਰੇਤ ਸਣੇ 2 ਰੇਹੜੇ ਕਾਬੂ

Friday, Mar 09, 2018 - 07:48 AM (IST)

ਨਾਜਾਇਜ਼ ਰੇਤ ਸਣੇ 2 ਰੇਹੜੇ ਕਾਬੂ

ਤਰਨਤਾਰਨ,  (ਰਾਜੂ)- ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਰੇਤ ਦੇ ਭਰੇ ਦੋ ਰੇਹੜੇ ਬਰਾਮਦ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਾਈਨਿੰਗ ਅਫਸਰ ਕੇ. ਐੱਲ. ਭਗਤ ਬਲਾਕ ਖਡੂਰ ਸਾਹਿਬ ਨੇ ਦੱਸਿਆ ਕਿ  ਉਨ੍ਹਾਂ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਬਾਬਾ ਸ਼ਾਹ ਹੁਸੈਨ ਕੋਲੋਂ ਦੋ ਰੇਹੜੇ ਰੇਤਾ ਸਣੇ ਕਾਬੂ ਕੀਤੇ ਹਨ ਜਦਕਿ ਉਨ੍ਹਾਂ ਦੇ ਚਾਲਕ ਪੁਲਸ ਪਾਰਟੀ ਨੂੰ ਦੇਖ ਕੇ  ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਜਾਂਚ ਅਫਸਰ ਏ. ਐੱਸ. ਆਈ. ਹਰਭਜਨ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


Related News