ਨਹਿਰ ਦੀ ਪਟੜੀ ਕੋਲੋਂ ਨਸ਼ਾ ਕਰਦੇ 2 ਵਿਅਕਤੀ ਗ੍ਰਿਫ਼ਤਾਰ

Tuesday, Jun 16, 2026 - 03:10 PM (IST)

ਨਹਿਰ ਦੀ ਪਟੜੀ ਕੋਲੋਂ ਨਸ਼ਾ ਕਰਦੇ 2 ਵਿਅਕਤੀ ਗ੍ਰਿਫ਼ਤਾਰ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰਖਾਸ ਪੁਲਸ ਨੇ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਨਹਿਰ ਦੀ ਪਟੜੀ ਅਮੀਰ ਖਾਸ ਵਿਖੇ ਜਾ ਰਹੀ ਸੀ। ਇਸ ਦੌਰਾਨ ਝਾੜੀਆਂ ਵਿੱਚ 2 ਨੌਜਵਾਨ ਲਾਈਟਰ ਅਤੇ ਪੰਨੀ ਨਾਲ ਨਸ਼ਾ ਕਰਦੇ ਦਿਖਾਈ ਦਿੱਤੇ।

ਪੁਲਸ ਨੇ ਦੋਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਪਛਾਣ ਨਿਰਮਲ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ ਅਤੇ ਬੀਰਬਲ ਪੁੱਤਰ ਰਮੇਸ਼ ਕੁਮਾਰ ਵਾਸੀ ਭਗਵਾਨਪੁਰਾ ਬਸਤੀ ਜਲਾਲਾਬਾਦ ਵਜੋਂ ਹੋਈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਲਾਈਟਰ, ਸਿਲਵਰ ਪੰਨੀ ਅਤੇ ਸਿਗਰਟ ਟਾਈਪ ਕਾਗਜ਼ ਬਰਾਮਦ ਹੋਏ, ਜਿਨ੍ਹਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News