ਯੂਕ੍ਰੇਨ ਖ਼ਿਲਾਫ਼ ਜੰਗ ਲੜਣ ਲਈ ਮਜਬੂਰ ਹੋਏ 2 ਪੰਜਾਬੀ ਨੌਜਵਾਨ, ਲੱਖਾਂ ਰੁਪਏ ਖਰਚ ਕੇ ਵੀ ਬਣਿਆ ਜਾਣ ਦਾ ਖੌਅ

Wednesday, Mar 06, 2024 - 10:25 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਦੇ 2 ਨੌਜਵਾਨ ਆਪਣੇ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਲੱਖਾਂ ਰੁਪਏ ਖਰਚ ਕੇ ਰੂਸ ਗਏ ਸਨ। ਉੱਥੇ ਰੂਸ ਦੀ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੁਣ ਜ਼ਬਰਦਸਤੀ ਯੂਕ੍ਰੇਨ ਖ਼ਿਲਾਫ਼ ਜੰਗ ਲੜਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਦਾਅ 'ਤੇ ਲਗਾ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ Live ਹੋ ਗਏ ਸਰਵਣ ਸਿੰਘ ਪੰਧੇਰ, ਅੱਜ ਦੇ 'ਦਿੱਲੀ ਕੂਚ' ਨੂੰ ਲੈ ਕੇ ਕਹਿ ਦਿੱਤੀਆਂ ਇਹ ਗੱਲਾਂ (ਵੀਡੀਓ)

ਸਰਹੱਦੀ ਖੇਤਰ ਦੀਨਾਨਗਰ ਦੇ ਪਿੰਡ ਅਵਾਖਾ ਦੇ ਇਕ ਗਰੀਬ ਪਰਿਵਾਰ ਦਾ ਰਵਨੀਤ ਸਿੰਘ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਲਈ ਇਕ ਏਜੰਟ ਨੂੰ 11 ਲੱਖ ਰੁਪਏ ਦਾ ਭੁਗਤਾਨ ਕਰਕੇ ਟੂਰਿਸਟ ਵੀਜ਼ੇ 'ਤੇ ਰੂਸ ਗਿਆ ਸੀ। ਜਦੋਂ ਉਹ ਸੈਰ ਕਰਨ ਲਈ ਬਾਹਰ ਨਿਕਲਿਆ ਤਾਂ ਰੂਸੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਹੀ ਦੀਨਾਨਗਰ ਦੇ ਅਧੀਨ ਪੈਂਡੇ ਪਿੰਡ ਜੰਡੇ ਦੇ ਵਿਕਰਮ ਨਾਲ ਵੀ ਹੋਇਆ। ਦੋਹਾਂ ਨੂੰ ਰੂਸੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਰੂਸੀ ਸਿਪਾਹੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਹੈ ਤੇ ਹੁਣ ਉਨ੍ਹਾਂ ਨੂੰ ਯੂਕ੍ਰੇਨ ਖ਼ਿਲਾਫ਼ ਜੰਗ ਲੜਣ ਲਈ ਮਜਬੂਰ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੰਗਣਾ ਰਣੌਤ ਨੇ ਫ਼ਿਰ ਲਿਆ ਦਿਲਜੀਤ ਦੋਸਾਂਝ ਨਾਲ ਪੰਗਾ! ਅੰਬਾਨੀ ਦੇ ਵਿਆਹ 'ਚ ਪਹੁੰਚੇ ਸਿਤਾਰਿਆਂ 'ਤੇ ਕੱਸਿਆ ਤੰਜ

ਰੂਸ ਵਿਚ ਫਸੇ ਪਿੰਡ ਅਵਾਂਖਾ ਦੇ ਨੌਜਵਾਨ ਰਵਨੀਤ ਸਿੰਘ ਅਤੇ ਦੀਨਾਨਗਰ ਅਧੀਨ ਪੈਂਦੇ ਪਿੰਡ ਜੰਡੇ ਦੇ ਵਿਕਰਮ ਦੇ ਪੀੜਤ ਮਾਪਿਆਂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਪੀੜਤ ਰਵਨੀਤ ਸਿੰਘ ਦੀ ਮਾਂ ਅਤੇ ਭੈਣ ਨੇ ਦੱਸਿਆ ਕਿ ਅਸੀਂ ਬਹੁਤ ਗਰੀਬ ਹਾਂ ਅਤੇ ਅਸੀਂ 11 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਲੜਕੇ ਨੂੰ ਟੂਰਿਸਟ ਵਿਜੇ 'ਤੇ ਵਿਦੇਸ਼ ਭੇਜਿਆ ਸੀ ਅਤੇ ਏਜੰਟ ਨੇ ਵਾਅਦਾ ਕੀਤਾ ਸੀ ਕਿ ਅਸੀਂ ਉਸ ਨੂੰ ਕਿਸੇ ਚੰਗੇ ਦੇਸ਼ 'ਚ ਕੰਮ ਕਰਨ ਲਈ ਭੇਜਾਂਗੇ। ਪਰ ਉਸ ਦੇ ਲੜਕੇ ਦਾ ਫ਼ੋਨ ਆਇਆ ਕਿ ਉਨ੍ਹਾਂ ਨੇ ਸਾਨੂੰ ਫੜ ਕੇ ਰੂਸੀ ਫ਼ੌਜ ਵਿਚ ਜ਼ਬਰਦਸਤੀ ਭਰਤੀ ਕਰ ਲਿਆ ਹੈ ਅਤੇ ਸਾਡੇ ਤੋਂ ਲਿਖਤੀ ਇਕਰਾਰਨਾਮਾ ਵੀ ਲੈ ਲਿਆ ਹੈ, ਜਿਸ ਦੀ ਭਾਸ਼ਾ ਸਾਨੂੰ ਸਮਝ ਨਹੀਂ ਸੀ ਆਉਂਦੀ, ਇਸ ਲਈ ਸਾਡੇ ਤੋਂ ਪਹਿਲਾਂ ਫੜੇ ਗਏ ਨੌਜਵਾਨਾਂ ਨੂੰ ਭੇਜ ਦਿੱਤਾ ਗਿਆ ਹੈ। ਹੁਣ ਸਾਨੂੰ ਯੂਕ੍ਰੇਨ ਖ਼ਿਲਾਫ਼ ਜੰਗ ਲੜਣ ਲਈ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਦੇ ਪਰਿਵਾਰ ਸਦਮੇ ਵਿੱਚ ਹਨ ਅਤੇ ਸਰਕਾਰ ਤੋਂ ਉਨ੍ਹਾਂ ਦੇ ਬੱਚੇ ਨੂੰ ਸੁਰੱਖਿਅਤ ਲਿਆਉਣ ਵਿਚ ਮਦਦ ਕਰਨ ਦੀ ਬੇਨਤੀ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News