ਟਰੇਨ ਦੀ ਲਪੇਟ ''ਚ ਆਉਣ ਕਾਰਨ 2 ਮੌਤ

04/16/2018 10:52:31 AM

ਜਲੰਧਰ (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ 'ਤੇ ਐਤਵਾਰ ਸਵੇਰੇ ਇਕ ਵਿਅਕਤੀ ਦੀ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਾਨਾ ਰਾਮ (50) ਪੁੱਤਰ ਅਸਮੂ ਰਾਮ ਵਾਸੀ ਝਾਰਖੰਡ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਤਾਨਾ ਰਾਮ ਝਾਰਖੰਡ ਤੋਂ ਜਲੰਧਰ ਪਹੁੰਚਿਆ ਸੀ। ਸਵੇਰੇ ਉਸ ਨੇ ਪੈਸੰਜਰ ਗੱਡੀ 'ਚ ਕਪੂਰਥਲਾ ਜਾਣਾ ਸੀ। ਤੜਕੇ ਕਰੀਬ 5 ਵਜੇ ਉਹ ਯਾਰਡ ਵੱਲ ਬਾਥਰੂਮ ਕਰਨ ਗਿਆ। ਹਨ੍ਹੇਰਾ ਹੋਣ ਕਾਰਨ ਉਸ ਨੂੰ ਆ ਰਹੀ ਟਰੇਨ ਬਾਰੇ ਪਤਾ ਨਾ ਚੱਲਿਆ ਅਤੇ ਉਹ ਮਾਲਗੱਡੀ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਥਾਣਾ ਜੀ. ਆਰ. ਪੀ. ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਉਥੇ ਹੀ ਭੋਗਪੁਰ ਵਿਖੇ ਨਜ਼ਦੀਕੀ ਪਿੰਡ ਪੱਜੋਦਿਓਤਾ ਦੀ ਰਹਿਣ ਵਾਲੀ ਔਰਤ ਦੀ ਰੇਲਵੇ ਫਾਟਕ ਕਰਾਸ ਕਰਦਿਆਂ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਿਆਨ ਕੌਰ ਪਤਨੀ ਸੋਹਣ ਲਾਲ ਵਾਸੀ ਪਿੰਡ ਪੱਜੋਦਿਓਤਾ ਜ਼ਿਲਾ ਹੁਸ਼ਿਆਰਪੁਰ ਤੱਲ੍ਹਣ ਜਾਣ ਲਈ ਘਰੋਂ ਨਿਕਲੀ ਸੀ ਕਿ ਫਾਟਕ ਕਰਾਸ ਕਰਨ ਲੱਗਿਆਂ ਅਚਾਨਕ ਟਰੇਨ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਚੌਕੀ ਪਚਰੰਗਾ ਇੰਚਾਰਜ ਅਮਰਜੀਤ ਸਿੰਘ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Related News