3 ਕਿੱਲੋ 100 ਗ੍ਰਾਮ ਅਫੀਮ ਤੇ ਲੱਖਾਂ ਦੀ ਡਰੱਗ ਮਨੀ ਸਮੇਤ ਦੋ ਗ੍ਰਿਫਤਾਰ
Sunday, Feb 02, 2020 - 05:10 PM (IST)
ਲੁਧਿਆਣਾ (ਨਰਿੰਦਰ)— ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੱਖੋਵਾਲ ਰੋਡ 'ਤੇ ਨਾਕਾਬੰਦੀ ਦੌਰਾਨ ਕ੍ਰੇਟਾ ਕਾਰ 'ਚ ਸਵਾਰ ਦੋ ਵਿਅਕਤੀਆਂ ਨੂੰ 3 ਕਿਲੋ 100 ਗ੍ਰਾਮ ਦੀ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਉਕਤ ਨੌਜਵਾਨਾਂ ਕੋਲੋਂ 44 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਮਨ ਧਵਨ ਅਤੇ ਨਿਤਿਨ ਖੁਰਾਣਾ ਦੇ ਰੂਪ 'ਚ ਹੋਈ ਹੈ। ਇਹ ਦੋਵੇਂ ਸਸਤੇ ਮੁੱਲ 'ਤੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਯੂ.ਪੀ. ਤੋਂ ਅਫੀਮ ਮੰਗਵਾ ਕੇ ਲੁਧਿਆਣਾ 'ਚ ਮਹਿੰਗੇ ਭਾਅ 'ਤੇ ਵੇਚਦੇ ਸਨ। ਉਨ੍ਹਾਂ ਨੇ ਕਿਹਾ ਕਿ ਅਫੀਮ ਅਤੇ 44 ਲੱਖ ਦੀ ਡਰੱਗ ਮਨੀ ਵੀ ਟਿਕਾਣੇ ਲਗਾਉਣ ਜਾ ਰਹੇ ਸਨ ਪਰ ਐੱਸ. ਟੀ. ਐੱਫ. ਟੀਮ ਦੀ ਮੁਸਤੈਦੀ ਦੇ ਚਲਦਿਆਂ ਪਹਿਲਾਂ ਹੀ ਦਬੋਚ ਲਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਥਾਣਾ ਮੋਹਾਲੀ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਅਗਲੀ ਜਾਂਚ ਕੀਤੀ ਜਾਵੇਗੀ ਤਾਂਕਿ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ।