ਬੁੱਢਾ ਦਰਿਆ ’ਤੇ ਬਣੀ ਸੜਕ ’ਚ ਪਿਆ ਪਾੜ, ਨਹਾਉਣ ਗਏ 2 ਮੁੰਡਿਆਂ ਨਾਲ ਵਾਪਰ ਗਈ ਅਣਹੋਣੀ
Monday, Jul 24, 2023 - 06:34 PM (IST)
ਅਜਨਾਲਾ/ਭਿੰਡੀ ਸੈਦਾਂ (ਗੁਰਜੰਟ)- ਸਰਹੱਦੀ ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਮੁਹਲੇਕੇ ਤੋਂ ਮੰਡਿਆਂਵਾਲ ਨੂੰ ਜਾਂਦੇ ਰਸਤੇ ਵਿਚ ਪੈਂਦੇ ਬੁੱਢੇ ਦਰਿਆ ਵਿਚ 2 ਜਣਿਆਂ ਦੇ ਡੁੱਬ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਿੰਡ ਮੁਹਲੇਕੇ ਦੇ ਡੇਰਿਆਂ ਨੂੰ ਜਾਂਦੀ ਲਿੰਕ ਸੜਕ ਦੇ ਰਸਤੇ ’ਚ ਪੈਂਦੇ ਬੁੱਢੇ ਦਰਿਆ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਬੀਤੀ ਰਾਤ ਸੜਕ ਵਿਚ ਕਰੀਬ 10 ਫੁੱਟ ਦਾ ਪਾੜ ਪੈ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਅਕਾਲੀ ਆਗੂ ਹੈਰੋਇਨ ਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
ਜਿਸ ਤੋਂ ਬਾਅਦ ਦਰਿਆ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ। ਇਸ ਦੌਰਾਨ ਸੁੱਖਾ ਸਿੰਘ (16) ਤੇ ਗੁਰਜੰਟ ਸਿੰਘ (20) ਦਰਿਆ ਵਿਚ ਨਹਾਉਣ ਚੱਲੇ ਗਏ। ਜਦੋਂ ਉਹ ਦੋਵੇਂ ਪਾਣੀ 'ਚ ਨਹਾਉਣ ਲਈ ਦਾਖ਼ਲ ਹੋਏ ਤਾਂ ਦੋਵੇਂ ਜਣੇ ਰੁੜ ਗਏ। ਜਿਸ ਕਾਰਨ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ SGPC ਨੇ ਯੂਟਿਊਬ ਚੈਨਲ ਕੀਤਾ ਲਾਂਚ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8