ਖੇਤਾਂ 'ਚੋਂ ਮਿਲੇ ਹੈਰੋਇਨ ਦੇ 2 ਪੈਕੇਟ, ਪੁਲਸ ਤੇ BSF ਨੇ ਚਲਾਈ ਸਰਚ ਮੁਹਿੰਮ
Sunday, Apr 16, 2023 - 09:44 PM (IST)
ਦੀਨਾਨਗਰ/ਗੁਰਦਾਸਪੁਰ (ਹਰਜਿੰਦਰ ਗੋਰਾਇਆ, ਹਰਮਨ) : ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਬਾਊਪੁਰ ਅਫਗਾਨਾਂ ਦੇ ਕਿਸਾਨ ਦੇ ਖੇਤ ’ਚੋਂ ਨਸ਼ੀਲੇ ਪਦਾਰਥ (ਸੰਭਾਵਿਤ ਹੈਰੋਇਨ) ਦੇ 2 ਪੈਕੇਟ ਮਿਲਣ ਦੀ ਖ਼ਬਰ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਰਨੈਲ ਸਿੰਘ ਨੂੰ ਆਪਣੇ ਖੇਤ ’ਚੋਂ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਦੌਰਾਨ ਇਕ ਬੈਗ ਮਿਲਿਆ, ਜਿਸ ’ਚੋਂ 2 ਪੈਕੇਟ ਨਿਕਲੇ ਤਾਂ ਉਕਤ ਕਿਸਾਨ ਨੇ ਤੁਰੰਤ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਖੇਤਾਂ 'ਚੋਂ ਮਿਲਿਆ ਸਾਮਾਨ ਪੁਲਸ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ਨਹਿਰ ’ਚੋਂ ਮਿਲੀਆਂ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ, ਵਿਸਾਖੀ ਵਾਲੇ ਦਿਨ ਪਾਣੀ ’ਚ ਗਏ ਸਨ ਰੁੜ੍ਹ
ਪੁਲਸ ਵੱਲੋਂ ਦੋਵੇਂ ਪੈਕੇਟ ਅਤੇ ਬੈਗ ਨੂੰ ਕਬਜ਼ੇ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪਿੰਡ ਬਾਊਪੁਰ ਅਫਗਾਨਾ ਅੰਤਰਰਾਸ਼ਟਰੀ ਬਾਰਡਰ ਨੇੜੇ ਪੈਂਦਾ ਹੈ ਅਤੇ ਬੀਤੇ ਦਿਨਾਂ 'ਚ ਅਕਸਰ ਨਜ਼ਦੀਕੀ ਖੇਤਰਾਂ ’ਚ ਪਾਕਿਸਤਾਨੀ ਡਰੋਨ ਦੀਆਂ ਗਤੀਵਿਧੀਆਂ ਦੇਖੀਆਂ ਜਾਂਦੀਆਂ ਰਹੀਆਂ ਸਨ। ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਸਾਂਝੇ ਤੌਰ ’ਤੇ ਨਾਲ ਲੱਗਦੇ ਖੇਤਾਂ ’ਚ ਸਰਚ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।