ਬੀਮਾ ਦੇ ਨਾਂ ’ਤੇ 1437844 ਰੁਪਏ ਠੱਗਣ ’ਤੇ 2 ਨਾਮਜ਼ਦ

Monday, Jul 23, 2018 - 12:37 AM (IST)

ਬੀਮਾ ਦੇ ਨਾਂ ’ਤੇ 1437844 ਰੁਪਏ ਠੱਗਣ ’ਤੇ 2 ਨਾਮਜ਼ਦ

ਰਾਜਪੁਰਾ, (ਚਾਵਲਾ/ ਨਿਰਦੋਸ਼)- ਰਾਜਪੁਰਾ ਦੇ ਥਾਣਾ ਸਿਟੀ ’ਚ ਜ਼ਿਆਦਾ ਪੈਸੇ ਵਾਪਸ ਕਰਨ ਦਾ ਲਾਲਚ ਦੇ ਕੇ ਬੀਮਾ ਦੇ ਨਾਂ ’ਤੇ  ਠੱਗੀ ਕਰਨ ਵਾਲੇ 2 ਆਦਮੀਆਂ ਉੱਤੇ ਮਾਮਲਾ ਦਰਜ ਹੋਇਆ ਹੈ। 
ਪੁਲਸ ਕੋਲ ਦਰਜ ਮਾਮਲੇ ਮੁਤਾਬਕ ਪਿੰਡ ਨਾਲਸ਼ ਖੁਰਦ ਵਾਸੀ ਭਛਿਤਰ ਸਿੰਘ  ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਹਸਤਨਪੁਰ ਯੂ. ਪੀ. ਵਾਸੀ ਮਨੋਜ ਕੁਮਾਰ ਅਤੇ ਗੜ੍ਹੀ ਮੇਡੁ ਉੱਤਰੀ ਦਿੱਲੀ ਵਾਸੀ ਮੁਹੰਮਦ ਅਾਯੂਬ ਐੱਚ. ਓ. ਡੀ. ਕਨੇਰੀਅਾਂ ਐੱਚ. ਐੱਸ. ਬੀ. ਨਾਂ ਦੀ ਇੰਸ਼ੋਰੈਂਸ ਕੰਪਨੀ ਚਲਾਉਂਦੇ ਹਨ। ਇਨ੍ਹਾਂ ਸ਼ਿਕਾਇਤਕਰਤਾ ਨੂੰ ਜ਼ਿਆਦਾ ਪੈਸੇ ਵਾਪਸ ਕਰਨ ਦਾ ਲਾਲਚ ਦੇ ਕੇ  1437844 ਰੁਪਏ  ਠੱਗ  ਲਏ  ਹਨ। ਇਸ ਸਬੰਧੀ 12 ਮਾਰਚ 2018 ਨੂੰ ਐੱਸ. ਐੱਸ. ਪੀ. ਦਫ਼ਤਰ ਪਟਿਆਲਾ ’ਚ ਦਰਖਾਸਤ ਦਿੱਤੀ ਗਈ ਸੀ। ਇਸ ਉੱਤੇ ਜਾਂਚ ਕਰਨ ਤੋਂ ਬਾਅਦ ਰਾਜਪੁਰਾ ਥਾਣਾ ਸਿਟੀ ’ਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
 


Related News