2 ਮੋਟਰਸਾਈਕਲ ਚੋਰ ਗ੍ਰਿਫਤਾਰ
Tuesday, Jun 12, 2018 - 06:30 AM (IST)

ਅੰਮ੍ਰਿਤਸਰ, (ਅਰੁਣ)- ਸਿਵਲ ਲਾਈਨਜ਼ ਥਾਣੇ ਦੀ ਪੁਲਸ ਵੱਲੋਂ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਚੋਰੀ ਦਾ ਮੋਟਰਸਾਈਕਲ ਲੈ ਕੇ ਆ ਰਹੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰਿਤੇਸ਼ ਗਰੋਵਰ ਹਨੀ ਪੁੱਤਰ ਜੁਗਲ ਕਿਸ਼ੋਰ ਵਾਸੀ ਸਰਕੂਲਰ ਰੋਡ ਖਜ਼ਾਨਾ ਗੇਟ ਅਤੇ ਵਿਸ਼ਾਲ ਵਿਸ਼ੂ ਪੁੱਤਰ ਅਸ਼ੋਕ ਕੁਮਾਰ ਵਾਸੀ ਖੰਡਵਾਲਾ ਦੇ ਕਬਜ਼ੇ ਵਿਚੋਂ ਚੋਰੀ ਕੀਤਾ, ਇਕ ਸਪਲੈਂਡਰ ਮੋਟਰਸਾਈਕਲ ਪੁਲਸ ਵੱਲੋਂ ਬਰਾਮਦ ਕਰਦਿਆਂ ਮਾਮਲਾ ਦਰਜ ਕਰ ਲਿਆ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਪਾਰਟੀ ਵੱਲੋਂ ਚੋਰੀ ਕੀਤੇ ਦੋ ਹੋਰ ਮੋਟਰਸਾਈਕਲ ਜੋ ਮੁਲਜ਼ਮਾਂ ਵੱਲੋਂ ਆਪਣੇ ਘਰਾਂ ਵਿਚ ਲੁਕੋ ਕੇ ਰੱਖੇ ਗਏ ਸਨ, ਬਰਾਮਦ ਕਰ ਲਏ।
ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਥਾਣਾ ਸਿਵਲ ਲਾਈਨਜ਼ ਮੁਖੀ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ ਬਰਾਮਦ ਮੋਟਰ ਸਾਈਕਲ ਜੋ ਉਨ੍ਹਾਂ ਵੱਲੋਂ ਇਕ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਬੈਜਨਾਥ ਮੰਦਰ ਨੇਡ਼ਿਓਂ ਚੋਰੀ ਕੀਤਾ ਗਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਅਦਾਲਤ ਵਿਖੇ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।