ASI ਨੇ ਧੀ ਨੂੰ ਕੈਨੇਡਾ ਭੇਜਣ ਲਈ ਇੰਡੋ ਸਟਾਰ ਦੇ ਮਾਲਕ ਨੂੰ ਦਿੱਤੇ ਲੱਖਾਂ ਰੁਪਏ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਹੋਸ਼

Monday, Aug 05, 2024 - 06:32 PM (IST)

ASI ਨੇ ਧੀ ਨੂੰ ਕੈਨੇਡਾ ਭੇਜਣ ਲਈ ਇੰਡੋ ਸਟਾਰ ਦੇ ਮਾਲਕ ਨੂੰ ਦਿੱਤੇ ਲੱਖਾਂ ਰੁਪਏ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਹੋਸ਼

ਜਲੰਧਰ (ਜ.ਬ.)-ਛੋਟੀ ਬਾਰਾਦਰੀ ਵਿਚ ਸਥਿਤ ਇੰਡੋ ਸਟਾਰ ਦੇ ਮਾਲਕ ਸਵਰਾਜਪਾਲ ਸਿੰਘ ਵਿਰੁੱਧ ਥਾਣਾ ਨੰ. 7 ਵਿਚ ਫਰਾਡ ਦੇ 2 ਕੇਸ ਦਰਜ ਕੀਤੇ ਗਏ ਹਨ। ਇਸ ਏਜੰਟ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹੋ ਚੁੱਕੇ ਹਨ। ਪਹਿਲੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਪੁੱਤਰ ਦਾਰਾ ਰਾਮ ਨਿਵਾਸੀ ਸ਼ਾਹਕੋਟ ਨੇ ਦੱਸਿਆ ਕਿ ਸਵਰਾਜਪਾਲ ਸਿੰਘ ਉਨ੍ਹਾਂ ਦਾ ਪਹਿਲਾਂ ਤੋਂ ਜਾਣਕਾਰ ਸੀ, ਜਿਸ ਨੂੰ ਉਹ 2022 ’ਚ ਆਪਣੀ ਲੜਕੀ ਨੂੰ ਕੈਨੇਡਾ ਭੇਜਣ ਲਈ ਮਿਲੇ ਸਨ। ਵਿਜੇ ਸੀ. ਆਰ. ਪੀ. ਐੱਫ਼. ਵਿਚ ਏ. ਐੱਸ. ਆਈ. ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਵਰਾਜਪਾਲ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਦੀ ਕੁੜੀ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜ ਦੇਵੇਗਾ, ਜਿਸ ’ਤੇ 20 ਤੋਂ 25 ਲੱਖ ਰੁਪਏ ਖ਼ਰਚ ਆਉਣਗੇ। ਵਿਜੇ ਨੇ ਆਪਣੀ ਧੀ ਦੇ ਨਾਂ ’ਤੇ ਸਟੱਡੀ ਲੋਨ ਤੇ ਆਪਣੇ ਨਾਂ ’ਤੇ ਪਰਸਨਲ ਲੋਨ ਲਿਆ ਅਤੇ 15 ਲੱਖ ਰੁਪਏ ਸਵਰਾਜ ਪਾਲ ਸਿੰਘ ਨੂੰ ਦੇ ਦਿੱਤੇ, ਨਾਲ ਹੀ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੀ ਉਸ ਨੂੰ ਸੌਂਪ ਦਿੱਤੇ। ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਸਵਰਾਜ ਪਾਲ ਸਿੰਘ ਟਾਲ-ਮਟੋਲ ਕਰਨ ਲੱਗਾ। ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਏਜੰਟ ਨੇ ਕੋਈ ਕੰਮ ਨਾ ਕੀਤਾ ਤਾਂ ਵਿਜੇ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਅਜਿਹੇ ’ਚ ਸਵਰਾਜਪਾਲ ਸਿੰਘ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਵਿਜੇ ਨੇ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਸਵਰਾਜਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਖ਼ਿਲਾਫ਼ ਥਾਣਾ ਨੰ. 7 ਵਿਚ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ- ਰੇਡ ਕਰਨ ਗਈ ਪੁਲਸ ਨੂੰ ਵੇਖ ਭੱਜਿਆ ਨੌਜਵਾਨ, ਮਾਰ ਦਿੱਤੀ ਤੀਜੀ ਮੰਜ਼ਿਲ ਤੋਂ ਛਾਲ, ਹੋਈ ਦਰਦਨਾਕ ਮੌਤ

ਦੂਜੇ ਮਾਮਲੇ ਵਿਚ ਪ੍ਰੇਮ ਲਾਲ ਵਾਸੀ ਫਗਵਾੜਾ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਰਾਹੁਲ ਨੂੰ ਸਟੱਡੀ ਵੀਜ਼ਾ ’ਤੇ ਯੂ. ਕੇ. ਭੇਜਣਾ ਸੀ। ਸਵਰਾਜਪਾਲ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਰਾਹੁਲ ਨੂੰ ਯੂ. ਕੇ. ਭੇਜ ਦੇਣਗੇ ਪਰ ਇਸ ’ਤੇ 20 ਲੱਖ ਰੁਪਏ ਖਰਚ ਆਉਣਗੇ। ਪ੍ਰੇਮ ਲਾਲ ਨੇ ਸਵਰਾਜਪਾਲ ਸਿੰਘ ਨੂੰ 16.50 ਲੱਖ ਰੁਪਏ ਦੇ ਦਿੱਤੇ ਪਰ ਪੈਸੇ ਲੈਣ ਤੋਂ ਬਾਅਦ ਸਵਰਾਜਪਾਲ ਸਿੰਘ ਨੇ ਨਾ ਤਾਂ ਉਸ ਦਾ ਕੋਈ ਕੰਮ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪ੍ਰੇਮ ਲਾਲ ਦੇ ਬਿਆਨਾਂ ’ਤੇ ਸਵਰਾਜਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ- ਅਕਾਲੀ ਦਲ ਨੇ ਕੋਰ ਕਮੇਟੀ ਦਾ ਕੀਤਾ ਪੁਨਰਗਠਨ, ਪਹਿਲਾਂ ਬਗਾਵਤ ਕਾਰਨ ਭੰਗ ਕੀਤੀ ਸੀ ਕਮੇਟੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News