2 ਸਮੱਗਲਰਾਂ ਨੂੰ ਕਾਬੂ ਕਰਕੇ 5 ਕੁਵਿੰਟਲ 80 ਕਿਲੋ ਚੂਰਾ ਪੋਸਤ ਕੀਤਾ ਬਰਾਮਦ

07/27/2017 4:56:57 PM

ਮੁਕੇਰੀਆਂ(ਝਾਵਰ, ਨਾਗਲਾ)— ਕਾਊਂਟਰ ਇੰਟੈਲੀਜੈਂਸ (ਐੱਸ.ਟੀ.ਐੱਫ) ਅਤੇ ਜ਼ਿਲਾ ਪੁਲਸ ਦੇ ਸਾਂਝੇ ਯਤਨਾਂ ਸਦਕਾ ਜੰਮੂ ਕਸ਼ਮੀਰ ਤੋਂ ਡੋਡਾ ਚੂਰਾ ਪੋਸਤ ਦੀ ਸਮੱਗਲਿੰਗ ਕਰਦੇ ਅੰਤਰ ਰਾਜੀ ਗਿਰੋਹ ਦੇ 2 ਸਮੱਗਲਰਾਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ ਦਿਲਬਾਗ ਸਿੰਘ, ਡੀ. ਐੱਸ. ਪੀ ਦਸੂਹਾ ਰਜਿੰਦਰ ਸ਼ਰਮਾ, ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਖੂਫੀਆ ਸੂਚਨਾ ਮਿਲੀ ਸੀ ਕਿ ਟਰੱਕ ਨੰ ਜੇ. ਕੇ 13ਬੀ-9355 'ਚ ਉਸ ਦਾ ਡਰਾਈਵਰ ਸਾਹਿਲ ਅਮਨ ਭੱਟ ਪੁੱਤਰ ਗੁਲਾਮ ਰਸੂਲ ਭੱਟ ਵਾਸੀ ਕਾਕਾਪੁਰਾ ਲੈਹਰਾ ਜ਼ਿਲਾ ਕੁਲਗਾਮਾ ਜੰਮੂ ਕਸ਼ਮੀਰ ਅਤੇ ਉਸ ਦਾ ਸਾਥੀ ਜੁਬੇਰ ਅਹਿਮਦ ਪੁੱਤਰ ਮੁਹੰਮਦ ਜਸੀਨ ਵਾਸੀ ਸੰਗਨਵਨੀ ਥਾਣਾ ਰਾਜਪੁਰਾ ਜ਼ਿਲਾ ਕੁਲਗਾਮਾ ਜੰਮੂ ਕਸ਼ਮੀਰ ਡੋਡੇ ਚੂਰਾ ਪੋਸਤ ਲੈ ਕੇ ਜੰਮੂ ਕਸ਼ਮੀਰ ਤੋਂ ਪੰਜਾਬ 'ਚ ਦਾਖਲ ਹੋ ਰਹੇ ਹਨ ਅਤੇ ਇਹ ਸਮੱਗਲਰ ਰਾਸ਼ਟਰੀਆ ਰਾਜ ਮੁਕੇਰੀਆਂ ਦੇ ਆਸਪਾਸ ਸਵੇਰੇ ਰੁਕਣਗੇ। ਉਨ੍ਹਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੇ ਪੁਲਸ ਅਧਿਕਾਰੀ ਅਤੇ ਮੁਕੇਰੀਆਂ ਥਾਣਾ ਮੁੱਖੀ ਕੁਲਵਿੰਦਰ ਸਿੰਘ, ਐੱਸ.ਟੀ.ਐੱਫ ਦੇ ਗਗਨਦੀਪ ਸਿੰਘ, ਏ. ਐੱਸ. ਆਈ. ਬਿਕਰਮ ਸਿੰਘ, ਏ. ਐੱਸ. ਆਈ. ਦਿਲਬਾਗ ਸਿੰਘ, ਏ. ਐੱਸ. ਆਈ. ਅਮਰਜੀਤ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਅਧਿਕਾਰੀਟਾਂ ਦੀ ਅਗਵਾਈ ਹੇਠ ਮੁਕੇਰੀਆਂ-ਗੁਰਦਾਸਪੁਰ, ਮੁਕੇਰੀਆਂ-ਪਠਾਨਕੋਟ ਤੇ ਪੁਲਸ ਗਸ਼ਤ ਤੋਂ ਇਲਾਵਾ ਨਾਕਾਬੰਦੀ ਕਰ ਦਿੱਤੀ ਅਤੇ ਤੜਕਸਾਰ ਇਹ ਟਰੱਕ ਜਿਸ 'ਚ ਚੂਰਾ ਪੋਸਤ ਲੱਦਿਆ ਸੀ, ਉਸ 'ਚੋਂ ਦੋਵੇਂ ਚੂਰਾ ਪੋਸਤ ਦੇ ਸਮੱਗਲਰ ਅਤੇ 29 ਬੋਰੇ ਚੂਰਾ ਪੋਸਤ ਦੇ ਬਰਾਮਦ ਕੀਤੇ ਜੋ ਤੋਲਣ 'ਤੇ 5 ਕੁਵਿੰਟਲ 80 ਕਿਲੋ ਨਿਕਲੇ। ਇਨ੍ਹਾਂ ਦੋਨਾਂ ਨੂੰ ਡੀ. ਐੱਸ. ਪੀ. ਦਸੂਹਾ ਅਤੇ ਡੀ. ਐੱਸ. ਪੀ. ਮੁਕੇਰੀਆਂ ਦੀ ਹਾਜ਼ਰੀ 'ਚ ਗ੍ਰਿਫਤਾਰ ਕਰਕੇ ਟਰੱਕ ਵੀ ਕਬਜ਼ੇ 'ਚ ਲੈ ਲਿਆ। ਪੁੱਛ ਪੜਤਾਲ ਦੌਰਾਨ ਇਨ੍ਹਾਂ ਨੇ ਆਪਣਾ ਨਾਮ ਮਾਹਿਲ ਅਮਨ ਭੱਟ ਅਤੇ ਜੁਬੇਰ ਮਹਿਮਦ ਜੰਮੂ ਕਸ਼ਮੀਰ ਦੱਸਿਆ। ਇਨ੍ਹਾਂ ਦੋਨਾਂ ਵਿਰੁੱੱਧ ਐੱਨ. ਡੀ. ਪੀ. ਐੱਸ. ਦੀ ਧਾਰਾ 15-61-85 ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਦੋਹਾਂ ਨੂੰ ਮੁਕੇਰੀਆਂ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜਿੱਥੇ ਇਨ੍ਹਾਂ ਦਾ ਪੁਲਸ ਰਿਮਾਂਡ ਮੰਗਿਆ ਜਾਵੇਗਾ ਤਾਂ ਕਿ ਇਨ੍ਹਾਂ ਦੀ ਜਾਂਚ ਕੀਤੀ ਜਾ ਸਕੇ।


Related News