3 ਕਿੱਲੋ ਅਫੀਮ ਸਮੇਤ ਯੂ. ਪੀ. ਵਾਸੀ 2 ਵਿਅਕਤੀ ਗ੍ਰਿਫਤਾਰ

Thursday, Feb 08, 2018 - 02:41 PM (IST)

3 ਕਿੱਲੋ ਅਫੀਮ ਸਮੇਤ ਯੂ. ਪੀ. ਵਾਸੀ 2 ਵਿਅਕਤੀ ਗ੍ਰਿਫਤਾਰ

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਪੁਲਸ ਵੱਲੋਂ ਨਸ਼ਾ ਸਮੱਗਲਾਂ ਖਿਲਾਫ ਵਿੱਢੀ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ 2 ਵੱਖ-ਵੱਖ ਮਾਮਲਿਆਂ 'ਚ 3 ਕਿੱਲੋ ਅਫੀਮ ਸਮੇਤ 2 ਵਿਅਕਤੀਆਂ ਨੂੰ  ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ.(ਜਾਂਚ) ਮਨਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਨੇ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਸਮੱਗਲਾਂ ਖਿਲਾਫ ਵਿੱਢੀ ਜਾ ਰਹੀ ਮੁਹਿੰਮ ਤਹਿਤ ਏ. ਐੱਸ. ਆਈ. ਜਰਨੈਲ ਸਿੰਘ ਦੀ ਪੁਲਸ ਪਾਰਟੀ ਸ਼ੱਕੀ ਲੋਕਾਂ ਦੀ ਤਲਾਸ਼ 'ਚ ਸੀ.ਆਈ.ਏ. ਸਟਾਫ ਬੰਗਾ-ਬਹਿਰਾਮ ਤੋਂ ਹੁੰਦੇ ਹੋਏ ਜਦੋਂ ਪਿੰਡ ਚੱਕ ਬਿਲਗਾ ਨੇੜੇ ਮੌਜੂਦ ਸੀ ਤਾਂ ਦੂਜੇ ਪਾਸਿਓਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿੱਲੋ ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫਤਾਰ ਨੌਜਵਾਨ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਪਿਪਰਿਆ ਉਪਰਾਲਾ ਥਾਣਾ ਸਿਰੌਲੀ ਜ਼ਿਲਾ ਬਰੇਲੀ (ਯੂ.ਪੀ.)   ਦੇ ਤੌਰ 'ਤੇ ਕੀਤੀ ਗਈ ਹੈ । 

PunjabKesari
ਇੰਸਪੈਕਟਰ ਚਾਂਦ ਨੇ ਦੱਸਿਆ ਕਿ ਇਸੇ ਤਰ੍ਹਾਂ ਏ. ਐੱਸ. ਆਈ. ਫੂਲਰਾਏ ਦੀ ਪੁਲਸ ਪਾਰਟੀ ਜਦੋਂ ਪਿੰਡ ਚਕਲਾ ਤੋਂ ਹੁੰਦੇ ਹੋਏ ਚੌਰਸਤਾ ਮੁਕਤਪੁਰਾ ਨੇੜੇ ਪੁੱਜੀ ਤਾਂ ਦੂਜੇ ਪਾਸਿਓਂ ਤੋਂ ਹੱਥ 'ਚ ਥੈਲਾ ਫੜੀ ਆ ਰਿਹੇ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2 ਕਿੱਲੋ ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫਤਾਰ ਵਿਅਕਤੀ ਦੀ ਪਛਾਣ ਕਿਰਨ ਪਾਲ ਸਿੰਘ ਪੁੱਤਰ ਵਜਿੰਦਰ ਸਿੰਘ ਵਾਸੀ ਪਿੰਡ ਪਿਪਰਿਆ ਥਾਣਾ ਸਿਰੋਲੀ ਜ਼ਿਲਾ ਬਰੇਲੀ (ਯੂ.ਪੀ.) ਦੇ ਤੌਰ 'ਤੇ ਕੀਤੀ ਗਈ ।  
ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ਿਆਂ ਖਿਲਾਫ ਥਾਣਾ ਬਹਿਰਾਮ 'ਚ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾੱਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਪੀ. ਮਨਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਅਫੀਮ ਦੀ ਡਿਲਿਵਰੀ ਕਿੱਥੇ ਦੇਣੀ ਸੀ ਅਤੇ ਇਸ ਤੋਂ ਪਹਿਲਾਂ ਉਨ੍ਹਾਂ 'ਤੇ ਕੋਈ ਪੁਲਸ ਮਾਮਲਾ ਦਰਜ ਹੈ ਜਾਂ ਹੀ ਸਬੰÎਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਿਸਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।  


Related News