ਪੁਲਸ ਨੇ 90 ਕਿਲੋਗ੍ਰਾਮ ਭੁੱਕੀ ਕੀਤੀ ਬਰਾਮਦ
Sunday, Dec 24, 2017 - 06:14 PM (IST)

ਗੜ੍ਹਸ਼ੰਕਰ (ਬੈਜ ਨਾਥ)— ਗੜ੍ਹਸ਼ੰਕਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾ ਮਾਰ ਕੇ ਨੰਗਲ ਰੋਡ 'ਤੇ ਜੰਗਲ 'ਚ ਖੜ੍ਹੇ ਸੇਬਾਂ ਨਾਲ ਭਰੇ ਟਰੱਕ 'ਚੋਂ ਤਿੰਨ ਬੋਰੀਆਂ (90 ਕਿਲੋਗਰਾਮ) ਭੁੱਕੀ ਬਰਾਮਦ ਕਰਕੇ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਕੇ ਨਸ਼ਾ ਵਿਰੋਧੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਅਮਨਦੀਪ ਕੁਮਾਰ ਉਰਫ ਵਿੱਕੀ ਪੁੱਤਰ ਦਰਸ਼ਣ ਲਾਲ ਡਰਾਈਵਰ ਅਤੇ ਮਾਲਕ ਟਰੱਕ ਅਤੇ ਲਵ ਕੁਮਾਰ ਪੁੱਤਰ ਵਿਜੇ ਕੁਮਾਰ ਦੋਵੇਂ ਨਿਵਾਸੀ ਪਿੰਡ ਬੋੜਾ ਵਜੋਂ ਹੋਈ ਹੈ। ਪੁਲਸ ਮੁਤਾਬਕ ਏ. ਐੱਸ. ਆਈ ਅਵਤਾਰ ਸਿੰਘ, ਏ. ਐੱਸ. ਆਈ. ਜਸਵੀਰ ਸਿੰਘ ਬਰਾੜ ਤੇ ਕੌਸ਼ਲ ਚੰਦਰ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਨੰਗਲ ਰੋਡ 'ਤੇ ਪਿੰਡ ਸ਼ਾਹਪੁਰ ਕੰਢੀ ਨਹਿਰ ਦੇ ਪੁਲ ਨਜ਼ਦੀਕ ਜੰਗਲ ਵਿਚ ਖੜੇ ਟਰੱਕ ਨੰ. ਪੀ. ਬੀ-32-ਐਲ-9987 ਵਿਚ ਸੇਬਾਂ ਦੀਆਂ ਪੇਟੀਆਂ ਦੇ ਥੱਲੇ ਤਿੰਨ ਬੋਰੀਆਂ ਭੁੱਕੀ, ਜਿਸ ਦਾ ਭਾਰ 90 ਕਿਲੋਗਰਾਮ ਸੀ ਬਰਾਮਦ ਕੀਤੀਆਂ ਹਨ।
ਥਾਣਾ ਮੁਖੀ ਬਲਵਿੰਦਰ ਸਿੰਘ ਜੌੜਾ ਮੁਤਾਬਕ ਦੋਸ਼ੀ ਲੰਬੇ ਸਮੇਂ ਤੋ ਜੰਮੂ-ਕਸ਼ਮੀਰ ਤੋ ਸੇਬਾਂ ਦੀਆਂ ਪੇਟੀਆਂ ਹੇਠਾਂ ਭੁੱਕੀ ਲੁਕਾ ਕੇ ਲਿਆਉਂਦੇ ਸੀ ਅਤੇ ਪੰਜਾਬ ਵਿਚ ਵੇਚਣ ਦਾ ਧੰਦਾ ਕਰਦੇ ਸਨ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਜੇਲ ਭੇਜ ਦਿੱਤਾ ਹੈ।