ਸਬਜ਼ੀ ਵਿਕਰੇਤਾ ਨੂੰ ਲੁੱਟਣ ਵਾਲੇ 2 ਲੁਟੇਰੇ ਪੈਟਰੋਲ ਪੰਪ ਨੇੜਿਓਂ ਕਾਬੂ

Monday, Aug 19, 2024 - 12:37 PM (IST)

ਸਬਜ਼ੀ ਵਿਕਰੇਤਾ ਨੂੰ ਲੁੱਟਣ ਵਾਲੇ 2 ਲੁਟੇਰੇ ਪੈਟਰੋਲ ਪੰਪ ਨੇੜਿਓਂ ਕਾਬੂ

ਚੰਡੀਗੜ੍ਹ (ਸੁਸ਼ੀਲ) : ਸਬਜ਼ੀ ਵਿਕਰੇਤਾ ਤੋਂ ਨਕਦੀ ਲੁੱਟਣ ਵਾਲੇ 4 ਨੌਜਵਾਨਾਂ ’ਚੋਂ ਦੋ ਨੂੰ ਪੁਲਸ ਨੇ ਰਾਏਪੁਰ ਕਲਾਂ ਪੈਟਰੋਲ ਪੰਪ ਨੇੜਿਓਂ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਮਿਤ ਅਤੇ ਆਕਾਸ਼ ਵਾਸੀ ਪੰਚਕੂਲਾ ਵਜੋਂ ਹੋਈ ਹੈ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 2500 ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ ਹਨ। ਥਾਣਾ ਮੌਲੀਜਾਗਰਾਂ ਦੀ ਪੁਲਸ ਦੋਵਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰੇਗੀ, ਤਾਂ ਜੋ ਸਾਥੀਆਂ ਨੂੰ ਫੜ੍ਹਿਆ ਜਾ ਸਕੇ।

ਸ਼ਿਕਾਇਤਕਰਤਾ ਰਾਮ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ 14 ਅਗਸਤ ਨੂੰ ਸਬਜ਼ੀ ਲੈ ਕੇ ਆ ਰਿਹਾ ਸੀ। ਵਿਕਾਸ ਨਗਰ ਲਾਈਟ ਨੇੜੇ ਚਾਰ ਨੌਜਵਾਨ ਆਏ ਅਤੇ 70 ਹਜ਼ਾਰ ਦੀ ਨਕਦੀ ਅਤੇ ਦਸਤਾਵੇਜ਼ ਖੋਹ ਕੇ ਫ਼ਰਾਰ ਹੋ ਗਏ। ਥਾਣਾ ਮੌਲੀਜਾਗਰਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਇੰਸਪੈਕਟਰ ਹਰੀਓਮ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮ ਬਣਾਈ। ਪੁਲਸ ਟੀਮ ਨੇ ਜਾਂਚ ਕਰ ਕੇ ਪੰਚਕੂਲਾ ਦੇ ਰਹਿਣ ਵਾਲੇ 2 ਮੁਲਜ਼ਮਾਂ ਅਮਿਤ ਅਤੇ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 


author

Babita

Content Editor

Related News