ਟਰੈਕਟਰ ਟਰਾਲੀ ਪਲਟਣ ਨਾਲ 2 ਦੀ ਮੌਤ, 2 ਗੰਭੀਰ ਜਖਮੀ

Sunday, May 17, 2020 - 07:32 PM (IST)

ਟਰੈਕਟਰ ਟਰਾਲੀ ਪਲਟਣ ਨਾਲ 2 ਦੀ ਮੌਤ, 2 ਗੰਭੀਰ ਜਖਮੀ

ਦਿੜਬਾ ਮੰਡੀ,(ਅਜੈ)- ਹਲਕਾ ਦਿੜ੍ਹਬਾ ਦੇ ਪਿੰਡ ਚੱਠਾ ਨਨਹੇੜਾ ਵਿਖੇ ਟਰੈਕਟਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਜਦਕਿ ਦੂਸਰੇ ਦੀ ਵੀ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਹਸਪਤਾਲ ਵਿਖੇ ਜੇਰੇ ਇਲਾਜ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪਿੰਡ ਦੇ ਨੌਜਵਾਨ ਆਗੂ ਗੁਰਪਿਆਰ ਸਿੰਘ ਚੱਠਾ ਨੇ ਦੱਸਿਆ ਕਿ ਕਿਸਾਨ ਮੀਤਾ ਸਿੰਘ ਅੱਜ ਆਪਣੇ ਟਰੈਕਟਰ ਨਾਲ ਪੰਜ ਵਿਅਕਤੀਆਂ ਸਮੇਤ ਖੇਤ 'ਚ ਰੂੜੀ ਦੀ ਖਾਦ ਪਾ ਰਿਹਾ ਸੀ। ਪਰ ਜਦੋਂ ਖਾਦ ਦੀ ਟਰਾਲੀ ਖਾਲੀ ਕਰਕੇ ਖੇਤ ਕੋਲੋਂ ਲੰਘਦੇ ਸੇਮ ਨਾਲੇ ਦੀ ਪਟੜੀ ਰਾਹੀਂ ਪਿੰਡ ਵਾਪਿਸ ਆ ਰਹੇ ਸੀ ਤਾਂ ਕੋਈ ਤਕਨੀਕੀ ਨੁਕਸ ਪੈਣ ਕਰਕੇ ਟਰੈਕਟਰ-ਟਰਾਲੀ ਨਾਲੇ 'ਚ ਪਲਟ ਗਈ। ਜਿਸ ਕਾਰਨ ਨਿਰਭੈ ਸਿੰਘ (45) ਪੁੱਤਰ ਜੀਤ ਸਿੰਘ ਵਾਸੀ ਚੱਠਾ ਨਨਹੇੜਾ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ ਗੁਰਧਿਆਨ ਸਿੰਘ ਪੁੱਤਰ ਗੁਰਮੁੱਖ ਸਿੰਘ, ਦੇਵ ਸਿੰਘ ਪੁੱਤਰ ਜੰਗੀਰ ਸਿੰਘ ਤੇ ਟਰੈਕਟਰ ਚਾਲਕ ਮੀਤਾ ਸਿੰਘ ਪੁੱਤਰ ਨਰੰਜਣ ਸਿੰਘ ਇਸ ਹਾਦਸੇ 'ਚ ਗੰਭੀਰ ਰੂਪ ਨਾਲ ਜਖਮੀ ਹੋ ਗਏ।

PunjabKesariਜਖਮੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ ਪਰ ਗੁਰਧਿਆਨ ਸਿੰਘ ਤੇ ਦੇਵ ਸਿੰਘ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਗੁਰਧਿਆਨ ਸਿੰਘ (26) ਦੀ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਪਟਿਆਲਾ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਜਦਕਿ ਮੀਤਾ ਸਿੰਘ ਸੁਨਾਮ ਹਸਪਤਾਲ ਵਿਖੇ ਜੇਰੇ ਇਲਾਜ ਹੈ ਤੇ ਹਾਦਸੇ 'ਚ ਨਿੱਕਾ ਸਿੰਘ ਅਤੇ ਭੱਪਾ ਸਿੰਘ ਦੇ ਮਾਮੂਲੀ ਸੱਟਾਂ ਲੱਗਣ ਕਰਕੇ ਉਨ੍ਹਾਂ ਦੀ ਹਾਲਤ ਠੀਕ ਹੈ।ਘਟਨਾ ਸਥਾਨ ਤੇ ਪਹੁੰਚੀ ਥਾਣਾ ਛਾਜਲੀ ਦੀ ਪੁਲਸ ਪਾਰਟੀ ਨੇ ਹਾਦਸੇ ਦਾ ਜਾਇਜ਼ਾ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News