2 IPS ਤੇ 4 PPS ਅਧਿਕਾਰੀ ਤਬਦੀਲ

05/30/2019 9:47:50 PM

ਚੰਡੀਗੜ੍ਹ,(ਭੁੱਲਰ) : ਪੰਜਾਬ ਸਰਕਾਰ ਨੇ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਹੁਣ ਉਚ ਅਧਿਕਾਰੀਆਂ ਦੇ ਤਬਾਲਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਅੱਜ ਜਾਰੀ ਹੋਏ ਤਬਾਦਲਾ ਨਿਰਦੇਸ਼ਾਂ ਮੁਤਾਬਕ 2 ਆਈ. ਪੀ. ਐੱਸ. ਤੇ 4 ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰਕੇ ਉਨ੍ਹਾਂ ਦੇ ਕੰਮ ਕਾਰ 'ਚ ਫੇਰਬਦਲ ਕੀਤਾ ਗਿਆ ਹੈ। ਆਈ. ਪੀ. ਐਸ. ਅਧਿਕਾਰੀਆਂ 'ਚ ਇੰਦਰਬੀਰ ਸਿੰਘ ਨੂੰ ਹੁਣ ਨਵੀਂ ਤਾਇਨਾਤੀ ਤਹਿਤ ਏ. ਆਈ. ਜੀ. ਪਾਲਿਸੀ ਤੇ ਰੂਲ ਤੇ ਏ. ਆਈ. ਜੀ. ਸਾਈਬਰ ਕ੍ਰਾਈਮ ਲਾਇਆ ਗਿਆ ਹੈ। ਚੋਣ ਜਾਬਤੇ ਦੌਰਾਨ ਖੰਨਾ ਤੋਂ ਤਬਦੀਲ ਕੀਤੇ ਗਏ ਐਸ. ਐਸ. ਪੀ. ਧਰੁਵ ਦਾਹੀਆ ਨੂੰ ਏ. ਆਈ. ਜੀ. ਪਰਸੋਨਲ-2 ਲਾਇਆ ਗਿਆ ਹੈ। ਪੀ. ਪੀ. ਐਸ. ਅਧਿਕਾਰੀਆਂ 'ਚ ਭੁਪਿੰਦਰ ਜੀਤ ਸਿੰਘ ਵਿਰਕ ਨੂੰ ਕਮਾਂਡੈਂਟ ਸਪੈਸ਼ਲ ਆਪ੍ਰੇਸ਼ਨ ਗਰੁੱਪ ਬਹਾਦਰਗੜ੍ਹ ਤੇ ਵਾਧੂ ਚਾਰਜ ਸੁਪਰਡੰਟ ਸੈਂਟਰਲ ਜੇਲ ਪਟਿਆਲਾ, ਪਰਮਪਾਲ ਸਿੰਘ ਨੂੰ ਏ. ਆਈ. ਜੀ. ਬਿਊਰੋ ਆਫ਼ ਇੰਵੈਸਟੀਗੇਸ਼ਨ ਪੰਜਾਬ, ਗਗਨੇਸ਼ ਕੁਮਾਰ ਨੂੰ ਐਸ. ਪੀ. ਸਪੈਸ਼ਲ ਪ੍ਰੋਟੈਕਸ਼ਨ ਯੁਨਿਟ ਤੇ ਪ੍ਰਵੀਨ ਕੁਮਾਰ ਨੂੰ ਐਸ. ਪੀ. ਆਪ੍ਰੇਸ਼ਨ ਜੀ. ਆਰ. ਪੀ. ਲੁਧਿਆਣਾ ਲਾਉਣ ਦੇ ਨਾਲ ਐਸ. ਪੀ. ਇੰਵੈਸਟੀਗੇਸ਼ਨ ਜੀ. ਆਰ. ਪੀ. ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।


Related News