ਛੱਤ ਤੋਂ ਹੇਠਾਂ ਡਿੱਗ ਕੇ 2 ਜ਼ਖਮੀ

01/15/2018 5:19:54 AM

ਕਪੂਰਥਲਾ, (ਮਲਹੋਤਰਾ)- ਛੱਤ 'ਤੇ ਪਤੰਗ ਉਡਾ ਰਹੇ ਇਕ ਬੱਚਾ ਅਚਾਨਕ ਛੱਤ ਤੋਂ ਡਿੱਗਣ ਕਾਰਨ ਜ਼ਖਮੀ ਹੋ ਦਾ ਸਮਾਚਾਰ ਹੈ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਕੁਮਾਰ ਪੁੱਤਰ ਸ਼ਾਮ ਲਾਲ ਹਾਲ ਨਿਵਾਸੀ ਵਡਾਲਾ ਫਾਟਕ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਆਇਆ ਹੋਇਆ ਸੀ, ਜਦੋਂ ਉਹ ਸਵੇਰੇ ਪਤੰਗ ਉਡਾ ਰਿਹਾ ਸੀ ਤਾਂ ਅਚਾਨਕ ਉਸਦਾ ਪੈਰ ਫਿਸਲਣ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸੇ ਤਰ੍ਹਾਂ ਮੌਸਮੀ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਮੋਠਾਂਵਾਲ ਨੇ ਦੱਸਿਆ ਕਿ ਉਹ ਲੋਹੜੀ ਦੇ ਤਿਉਹਾਰ 'ਤੇ ਆਪਣੀ ਛੱਤ 'ਤੇ ਪਤੰਗ ਉਡਾ ਰਹੀ ਸੀ ਕਿ ਕੋਠੇ ਦਾ ਬਨੇਰਾ ਨਾ ਹੋਣ ਕਾਰਨ ਉਸਨੂੰ ਪਤਾ ਨਹੀਂ ਲੱਗਿਆ ਤੇ ਉਹ ਪਿੱਛੇ ਵੱਲ ਨੂੰ ਛੱਤ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਈ।


Related News