ਦੁਬਈ 'ਚ 2 ਭਾਰਤੀਆਂ ਨੂੰ ਆਪਣੇ ਸਾਥੀ 'ਤੇ ਹਮਲਾ ਕਰਨ ਲਈ ਜੇਲ ਦੀ ਸਜ਼ਾ
Monday, Feb 24, 2020 - 09:10 PM (IST)
ਦੁਬਈ - ਸੰਯੁਕਤ ਅਰਬ ਅਮੀਰਾਤ ਵਿਚ 2 ਭਾਰਤੀ ਕਾਮਿਆਂ ਨੂੰ ਆਪਣੇ ਹੀ ਹਮਵਤਨ (ਸਾਥੀ) 'ਤੇ ਹਮਲਾ ਕਰਨ ਅਤੇ ਉਸ ਦਾ ਸਮਾਨ ਖੋਹਣ ਲਈ 2-2 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਵਿਚ ਆਈ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਖਲੀਜ਼ ਟਾਈਮਸ ਦੀ ਖਬਰ ਮੁਤਾਬਕ ਦੋਸ਼ੀਆਂ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ 19 ਨਵੰਬਰ ਨੂੰ ਇਕ ਵਿਅਕਤੀ ਨਾਲ ਕੁੱਟਮਾਰ ਕਰ ਉਸ ਦਾ ਮੋਬਾਇਲ ਫੋਨ ਅਤੇ ਪਾਸਪੋਰਟ ਖੋਹ ਲਿਆ ਸੀ। ਦੁਬਈ ਦੀ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਹਵਾਲਗੀ ਕਰਨ ਦਾ ਵੀ ਆਦੇਸ਼ ਦਿੱਤਾ।
ਹਾਲਾਂਕਿ ਖਬਰ ਵਿਚ ਉਨ੍ਹਾਂ ਦਾ ਨਾਂ ਨਹੀਂ ਦੱਸਿਆ ਗਿਆ ਹੈ। 27 ਅਤੇ 21 ਸਾਲਾ ਦੇ ਦੋਹਾਂ ਦੋਸ਼ੀਆਂ 'ਤੇ ਚੋਰੀ ਅਤੇ ਯੌਨ ਦੁਰਵਿਵਹਾਰ ਦਾ ਵੀ ਦੋਸ਼ ਹੈ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਮੈਂ ਪਿਛਲੇ ਸਾਲ ਮਈ ਵਿਚ ਯਾਤਰਾ ਵੀਜ਼ਾ 'ਤੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਇਆ ਸੀ। ਇਕ ਭਾਰਤੀ ਕਰਮਚਾਰੀ ਨੇ ਮੈਨੂੰ 15,000 ਰੁਪਏ ਦਰਿਹਮ ਹਰ ਮਹੀਨੇ 'ਤੇ ਇਕ ਨਿਰਮਾਣ ਵਾਲੀ ਥਾਂ 'ਤੇ ਕੰਮ ਦਿੱਤਾ ਪਰ ਮੈਨੂੰ ਸਿਰਫ 100 ਜਾਂ 50 ਦਰਿਹਮ ਹੀ ਦਿੱਤੇ ਗਏ। ਪੀਡ਼ਤ ਨੇ ਪੂਰੀ ਤਨਖਾਹ ਨਾ ਦੇਣ 'ਤੇ ਉਨ੍ਹਾਂ ਨੂੰ ਪੁਲਸ ਤੋਂ ਸ਼ਿਕਾਇਤ ਦੀ ਚਿਤਾਵਨੀ ਦਿੱਤੀ। ਪੀਡ਼ਤ ਨੇ ਆਖਿਆ ਕਿ 19 ਨਵੰਬਰ ਨੂੰ ਦੋਹਾਂ ਦੋਸ਼ੀਆਂ ਅਤੇ ਕੁਝ ਹੋਰ ਲੋਕਾਂ ਨੇ ਮੈਨੂੰ ਅਲ ਰਫਾ ਵਿਚ ਇਕ ਭਵਨ ਵਿਚ ਖਿੱਚ ਲਿਆ। ਉਨ੍ਹਾਂ ਨੇ ਮੇਰੇ ਮੁੱਕੇ ਅਤੇ ਲੱਤਾ ਮਾਰੀਆਂ।