2 ਸਕੀਆਂ ਭੈਣਾਂ ਨੂੰ ਵਰਗਲਾ ਕੇ ਲਿਜਾਣ ਵਾਲੇ ਅੜਿੱਕੇ
Saturday, Nov 25, 2017 - 02:53 AM (IST)

ਮੁਕੰਦਪੁਰ, (ਸੰਜੀਵ)- ਦੋ ਸਕੀਆਂ ਭੈਣਾਂ ਨੂੰ ਵਰਗਲਾ ਕੇ ਲਿਜਾਣ ਵਾਲੇ 2 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪਿਛਲੇ ਦਿਨੀਂ ਥਾਣਾ ਮੁਕੰਦਪੁਰ ਅਧੀਨ ਆਉਂਦੇ ਇਕ ਪਿੰਡ ਦੇ ਵਾਸੀ ਨੇ ਬਿਆਨ ਦਰਜ ਕਰਵਾਏ ਸਨ ਕਿ ਮੇਰੀਆਂ 2 ਨਾਬਾਲਗ ਲੜਕੀਆਂ ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਲੈ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਛਾਣਬੀਣ ਸ਼ੁਰੂ ਕੀਤੀ। ਮਾਮਲਾ 2 ਸੂਬਿਆਂ 'ਚ ਹੋਣ ਕਾਰਨ ਬਹੁਤ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਥਾਣਾ ਮੁਕੰਦਪੁਰ ਦੀ ਪੁਲਸ ਨੇ ਬੀਰੂ ਉਰਫ ਨਰਸਿੰਘ ਪੁੱਤਰ ਮੋਤੀ ਲਾਲ ਵਾਸੀ ਬਹਿਰਮਪੁਰ ਥਾਣਾ ਤਿੰਡਵਾੜੀ ਜ਼ਿਲਾ ਬਾਂਦਾ (ਉੱਤਰ ਪ੍ਰਦੇਸ਼) ਤੇ ਉਸ ਦੇ ਨੌਕਰ ਸਵਾਰਦੀਨ ਉਰਫ ਅਲੀ ਪੁੱਤਰ ਯਾਕੂਬ ਮੁਹੰਮਦ (ਗੁੱਜਰ) ਵਾਸੀ ਸਿੱਲ੍ਹਾ ਘਰਾਟ ਥਾਣਾ ਤੇ ਜ਼ਿਲਾ ਚੰਬਾ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਜਗਤਪੁਰ ਨੂੰ ਉੱਤਰ ਪ੍ਰਦੇਸ਼ ਦੇ ਬਹਿਰਮਪੁਰ ਥਾਣਾ ਤਿੰਡਵਾੜੀ ਜ਼ਿਲਾ ਬਾਂਦਾ ਤੋਂ ਗ੍ਰਿਫ਼ਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ, ਜਦਕਿ ਨਾਬਾਲਗ ਲੜਕੀਆਂ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਗਿਆ।